ਸੂਡਾਨ: ਸੂਡਾਨ ਵਿਚ ਖਾਰਤੂਮ ਸ਼ਹਿਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ 20 ਲੋਕਾਂ ਨੇ ਮਿਲ ਕੇ ਇੱਕ ਲੜਕੀ ਦੇ ਨਾਲ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਲੜਕੀ ਦੀ ਕਾਰ ਨੂੰ ਘੇਰ ਕੇ ਬਾਹਰ ਖਿੱਚ ਲਿਆ ਅਤੇ ਬਲਾਤਕਾਰ ਕੀਤਾ। ਅਜੇ ਪੀੜਤਾ ਦੀ ਉਮਰ ਦੱਸੀ ਨਹੀਂ ਗਈ ਹੈ।
ਮੀਡੀਆ ਮੁਤਾਬਕ ਇਹ ਘਟਨਾ 31 ਦਸੰਬਰ ਦੀ ਦੱਸੀ ਜਾ ਰਹੀ ਹੈ। ਇਹ ਘਟਨਾ ਨੀਲ ਸਟਰੀਟ ’ਤੇ ਵਾਪਰੀ ਸੀ ਜਿੱਥੇ ਕਥਿਤ ਤੌਰ ’ਤੇ ਅਪਰਾਧ ਕੀਤਾ ਗਿਆ। ਨੀਲ ਸਟ੍ਰੀਟ ਨਦੀ ਨਾਈਲ ਦੇ ਕੋਲ ਖਾਰਤੂਮ ਸ਼ਹਿਰ ਦਾ ਇੱਕ ਮੁੱਖ ਸਥਾਨ ਕਿਹਾ ਜਾਂਦਾ ਹੈ ਜਿਸ ਵਿਚ ਕਈ ਮਹੱਤਵਪੂਰਣ ਇਮਾਰਤਾਂ ਹਨ।
ਅਜੇ ਇਸ ਮਾਮਲੇ ਵਿਚ ਅਧਿਕਾਰੀਆ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ। ਇਸ ਲਈ ਇਹ ਕਹਿਣਾ ਮੁਸ਼ਕਿਲ ਹੈ ਕਿ ਜਾਂਚ ਚਲ ਰਹੀ ਹੈ ਜਾਂ ਨਹੀਂ। ਇਸ ਗੈਂਗ ਰੇਪ ਦੀ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਹੰਗਾਮਾ ਮਚਿਆ ਹੈ। ਲੋਕਾਂ ਨੇ ਇਸ ਬਾਰੇ ਵਿਚ ਹੈਸ਼ਟੈਗ ਦੇ ਨਾਲ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਤੋਂ ਬਾਅਦ ਇੱਕ ਲੋਕ ਪੀੜਤਾ ਦੇ ਸਮਰਥਨ ਵਿਚ ਟਵੀਟ ਕਰ ਰਹੇ ਹਨ। ਕੁਝ ਯੂਜ਼ਰਸ ਨੇ ਤਾਂ ਕਾਰਵਾਈ ਨਾ ਹੋਣ ’ਤੇ ਸੜਕਾਂ ’ਤੇ ਉਤਰਨ ਦੀ ਗੱਲ ਕਹੀ ਹੈ।