ਨਵੀਂ ਦਿੱਲੀ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ ਦੂਜੇ ਦਿਨ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ 29 ਦਿਨਾਂ ਤਕ ਸਥਿਰ ਰਹਿਣ ਤੋਂ ਬਾਅਦ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀ ਦਰ ਵਿਚ ਵਾਧਾ ਕੀਤਾ ਗਿਆ ਹੈ। ਵੀਰਵਾਰ ਨੂੰ ਰਾਜਧਾਨੀ ਵਿਚ ਪੈਟਰੋਲ 23 ਪੈਸੇ ਚੜ੍ਹ ਕੇ 84.20 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ, ਜਦੋਂਕਿ ਡੀਜ਼ਲ 26 ਪੈਸੇ ਚੜ੍ਹ ਕੇ 74.38 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ। ਸਰਕਾਰੀ ਤੇਲ ਕੰਪਨੀਆਂ ਹਰ ਸਵੇਰ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿਚ ਸੋਧ ਕਰਦੀਆਂ ਹਨ। 8 ਦਸੰਬਰ ਤੋਂ ਹੀ ਈਂਧਣ ਦੀਆਂ ਕੀਮਤਾਂ ਵਿਚ ਸ਼ਾਂਤੀ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦਾ ਅਸਰ ਦੇਸ਼ ਦੀਆਂ ਹੋਰ ਰੋਜ਼ਾਨਾ ਇਸਤੇਮਾਲ ਦੀਆਂ ਚੀਜ਼ਾਂ ਉੱਤੇ ਵੀ ਪੈਂਦਾ ਹੈ।
ਦੇਸ਼ ਦੀਆਂ ਤਿੰਨ ਤੇਲ ਮਾਰਕੀਟਿੰਗ ਕੰਪਨੀਆਂ ਐਚਪੀਸੀਐਲ, ਬੀਪੀਸੀਐਲ ਅਤੇ ਆਈਓਸੀ ਸਵੇਰੇ 6 ਵਜੇ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕਰਦੀਆਂ ਹਨ। ਤੁਸੀਂ ਨਵੇਂ ਰੇਟਾਂ ਦੀ ਜਾਣਕਾਰੀ ਲਈ ਇਨ੍ਹਾਂ ਕੰਪਨੀਆਂ ਦੀ ਵੈਬਸਾਈਟ ’ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਮੋਬਾਈਲ ਫੋਨਾਂ ’ਤੇ ਐਸ.ਐਮ.ਐਸ. ਦੁਆਰਾ ਰੇਟ ਦੀ ਜਾਂਚ ਕਰ ਸਕਦੇ ਹੋ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਾਰੇ ਵੀ ਤੁਸੀਂ 92249 92249 ਨੰਬਰ ਤੇ ਐਸਐਮਐਸ ਭੇਜ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਤੁਹਾਨੂੰ ਆਰਐਸਪੀ <ਸਪੇਸ> ਪੈਟਰੋਲ ਪੰਪ ਡੀਲਰ ਦਾ ਕੋਡ ਲਿਖ ਕੇ 92249 92249 ਤੇ ਭੇਜਣਾ ਹੈ। ਜੇ ਤੁਸੀਂ ਦਿੱਲੀ ਵਿਚ ਹੋ ਅਤੇ ਮੈਸੇਜ ਦੇ ਜ਼ਰੀਏ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਨਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਰ ਐਸ ਪੀ 102072 ਲਿਖ ਕੇ 92249 92249 ’ਤੇ ਭੇਜਣਾ ਪਏਗਾ।