ਨਵੀਂ ਦਿੱਲੀ : ਕੇਰਲ ਅਤੇ ਹਰਿਆਣਾ ਵਿੱਚ ਬਰਡ ਫਲੂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਮਾਹਰਾਂ ਦੀ ਟੀਮਾਂ ਦਾ ਗਠਨ ਕੀਤਾ ਹੈ। ਵੱਖ-ਵੱਖ ਖੇਤਰਾਂ ਦੇ ਮਾਹਰਾਂ ਦੀਆਂ ਦੋ ਟੀਮਾਂ ਨੂੰ ਬਰਡ ਫਲੂ ਤੋਂ ਪ੍ਰਭਾਵਿਤ ਕੇਰਲਾ ਦੇ ਕੋਟਯਾਮ ਅਤੇ ਅਲਪੂਝਾ ਅਤੇ ਪੰਚਕੂਲਾ ਵਿੱਚ ਭੇਜਿਆ ਗਿਆ ਹੈ।
ਇਨ੍ਹਾਂ ਟੀਮਾਂ ਵਿੱਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC), ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (NIV), ਪੀਜੀਐਮਈਆਰ, ਚੰਡੀਗੜ੍ਹ, ਆਰਐਮਐਲ ਹਸਪਤਾਲ, ਨਵੀਂ ਦਿੱਲੀ, ਲੇਡੀ ਹਾਰਡਿੰਗ ਮੈਡੀਕਲ ਕਾਲਜ ਸ਼ਾਮਲ ਹਨ। ਇਨ੍ਹਾਂ ਟੀਮਾਂ ਨੂੰ ਬਰਡ ਫਲੂ ਨੂੰ ਰੋਕਣ ਲਈ ਰਾਜ ਦੇ ਸਿਹਤ ਵਿਭਾਗ ਦੀ ਯੋਜਨਾ ਵਿੱਚ ਸਹਾਇਤਾ ਕਰਨੀ ਹੈ।
ਪਸ਼ੂ ਪਾਲਣ ਵਿਭਾਗ ਨੇ 4 ਜਨਵਰੀ ਨੂੰ ਕੇਰਲਾ ਦੇ ਕੋਟਾਯਾਮ ਅਤੇ ਅਲਪੂਝਾ ਜ਼ਿਲ੍ਹਿਆਂ ਵਿੱਚ ਮ੍ਰਿਤਕ ਬੱਤਖਾਂ ਦੇ ਨਮੂਨੇ ਵਿੱਚ ਏਵੀਅਨ ਫਲੂ ਦੀ ਪੁਸ਼ਟੀ ਕੀਤੀ ਸੀ। ਅਜਿਹੀ ਹੀ ਰਿਪੋਰਟ ਹਰਿਆਣਾ ਦੇ ਪੰਚਕੁਲਾ ਵਿੱਚ ਪੋਲਟਰੀ ਫਾਰਮ ਦੇ ਨਮੂਨੇ ਵਿੱਚ ਸਾਹਮਣੇ ਆਈ ਹੈ।