Friday, November 22, 2024
 

ਰਾਸ਼ਟਰੀ

ਰੈਲੀ ਦੌਰਾਨ ਕੇਜਰੀਵਾਲ ਦੇ ਜੜਿਆ ਥੱਪੜ

May 04, 2019 08:19 PM

ਨਵੀਂ ਦਿੱਲੀ, (ਏਜੰਸੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਰੋਡ ਸ਼ੋਅ ਦੌਰਾਨ ਇਕ ਸ਼ਖ਼ਸ ਨੇ ਥੱਪੜ ਮਾਰ ਦਿਤਾ। ਮਿਲੀ ਜਾਣਕਾਰੀ ਅਨੁਸਾਰ ਸਨਿਚਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੋਤੀਨਗਰ ਸਥਿਤ ਕਰਮਪੁਰਾ ਇਲਾਕੇ ਵਿਚ ਰੋਡ ਸ਼ੋਅ ਦੌਰਾਨ ਇਕ ਨੌਜੁਆਨ ਨੇ ਹਮਲਾ ਕੀਤਾ। ਮੁਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਸ਼ਾਮ ਨੂੰ ਕਰੀਬ ਸਾਢੇ ਪੰਜ ਵਜੇ ਦੀ ਹੈ।  ਕੇਜਰੀਵਾਲ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਆਪ ਦੇ ਉਮੀਦਵਾਰ ਬ੍ਰਿਜੇਸ਼ ਗੋਇਲ ਦੀ ਪ੍ਰਚਾਰ ਮੁਹਿੰਮ ਦੌਰਾਨ ਮੋਤੀ ਨਗਰ ਇਲਾਕੇ ਵਿਚ ਕਰਵਾਏ ਰੋਡ ਸ਼ੋਅ ਵਿਚ ਹਿੱਸਾ ਲੈ ਰਹੇ ਸਨ। ਉਸ ਸਮੇਂ ਲਾਲ ਰੰਗ ਦੀ ਟੀ-ਸ਼ਰਟ ਪਏ ਇਕ ਨੌਜੁਆਨ ਨੇ ਕੇਜਰੀਵਾਲ ਦੀ ਜੀਪ ਵਿਚ ਚੜ੍ਹ ਕੇ ਉਨ੍ਹਾਂ ਦੇ ਥੱਪੜ ਮਾਰ ਦਿਤਾ। ਪੁਲਿਸ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜੁਆਨ ਦੀ ਪਹਿਚਾਣ ਸਤੀਸ਼ (33) ਵਜੋਂ ਹੋਈ ਹੈ। ਥੱਪੜ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।

 

Readers' Comments

Achharpreet Kaushal 5/4/2019 8:03:26 AM

ਅਸਲ ਵਿੱਚ ਕੇਜਰੀਵਾਲ ਹੈ ਹੀ ਮੂਰਖ ਜੋ ਅਾਪਣਾ ਅਾਈ ਏ ਅੈੱਸ ਦੀ ਨੌਕਰੀ ਛੱਡ ਕੇ ਸਭ ਤੋ ਘਟੀਅਾ ਰਾਜਨੀਤੀ ਵਿੱਚ ਅਾ ਗਿਅਾ...ਹੁਣ ਭੁਗਤਾਣਾ ਹੀ ਪੈਣਾ😂😂😂😂😂😂😂😂😂

Have something to say? Post your comment

 
 
 
 
 
Subscribe