Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸੰਸਾਰ

ਸੱਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਖੋਜ ਕਰਨ ਵਾਲੀ ਔਰਤ ਕੌਣ ਸੀ ?

January 02, 2021 06:51 PM

ਤਸਵੀਰਾਂ ਰਾਹੀਂ ਵਾਇਰਸ ਦੀ ਪਛਾਣ ਕੀਤੀ ਸੀ

2007 ਵਿੱਚ 77 ਸਾਲ ਦੀ ਉਮਰ ’ਚ ਡਾਕਟਰ ਅਲਮੇਡਾ ਨੇ ਦੁਨੀਆਂ ਨੂੰ ਅਲਵਿਦਾ ਕਿਹਾ

13 ਸਾਲਾਂ ਬਾਅਦ ਹੁਣ ਮਿਲੀ ਖ਼ੋਜ ਨੂੰ ਮਾਨਤਾ

ਚੰਡੀਗੜ੍ਹ : ਕੋਰੋਨਾ ਵਾਇਰਸ ਜਿਸ ਦਾ ਨਾਮ ਹੁਣ ਕੋਵਿਡ ਪੈ ਚੁੱਕਾ ਹੈ ਅਸਲ ਵਿਚ ਇਸ ਵਾਇਰ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਸਕਾਟਲੈਂਡ ਦੀ ਵਾਸੀ ਸੀ। ਦਸ ਦਈਏ ਕਿ ਇਹ ਮਹਿਲਾ ਸਕਾਟਲੈਂਡ ਦੇ ਇੱਕ ਬੱਸ ਡਰਾਈਵਰ ਦੀ ਧੀ ਸੀ। ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਸ ਦਾ ਨਾਮ ਜੂਨ ਅਲਮੇਡਾ ਸੀ। ਉਹ ਵਾਇਰਸ ਇਮੇਜਿੰਗ ਦੇ ਮਾਹਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ।
   ਕੋਵਿਡ-19 ਮਹਾਮਾਂਰੀ ਦੇ ਸਮੇਂ ਜੂਨ ਦੀ ਚਰਚਾ ਹੋ ਰਹੀ ਹੈ ਤੇ ਉਨ੍ਹਾਂ ਦੀ ਖੋਜ ਚਰਚਾ ਦੇ ਕੇਂਦਰ ਵਿੱਚ ਹੈ। ਕੋਵਿਡ-19 ਇੱਕ ਨਵਾਂ ਵਾਇਰਸ ਹੈ, ਪਰ ਕੋਰੋਨਾਵਾਇਰਸ ਦਾ ਹੀ ਇੱਕ ਮੈਂਬਰ ਹੈ। ਕੋਰੋਨਾਵਾਇਰਸ ਦੀ ਖੋਜ ਡਾਕਟਰ ਅਲਮੇਡਾ ਨੇ ਹੀ ਸਭ ਤੋਂ ਪਹਿਲਾਂ 1964 ਵਿੱਚ ਲੰਡਨ ਦੇ ਸੈਂਟ ਥੌਮਸ ਹਸਪਤਾਲ ਦੀ ਲੈਬ ਵਿੱਚ ਕੀਤੀ ਸੀ। ਵਿਸ਼ਾਣੂ ਵਿਗਿਆਨੀ (ਵਾਇਰੌਲੌਜਿਸਟ) ਜੂਨ ਅਲਮੇਡਾ ਦਾ ਜਨਮ ਸਾਲ 1930 ਵਿੱਚ ਹੋਇਆ। ਉਨ੍ਹਾਂ ਦਾ ਬੇਹੱਦ ਸਧਾਰਨ ਪਰਿਵਾਰ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਬਸਤੀ ਵਿੱਚ ਰਹਿੰਦਾ ਸੀ। ਜਿੱਥੇ ਉਸ ਦਾ ਜਨਮ ਹੋਇਆ।
 16 ਸਾਲ ਦੀ ਉਮਰ ਵਿੱਚ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾ ਨੇ ਗਲਾਸਗੋ ਦੀ ਇੱਕ ਲੈਬ ਵਿੱਚ ਬਤੌਰ ਤਕਨੀਸ਼ੀਅਨ ਨੌਕਰੀ ਦੀ ਸ਼ੁਰੂਆਤ ਕੀਤੀ।  

ਸਧਾਰਨ ਸਰਦੀ-ਜ਼ੁਕਾਮ ’ਤੇ ਖੋਜ

ਮੈਡੀਕਲ ਖੇਤਰ ਦੇ ਲੇਖਕ ਜਾਰਜ ਵਿੰਟਰ ਮੁਤਾਬਕ ਵਿਆਹ ਤੋਂ ਕੁਝ ਸਾਲਾਂ ਬਾਅਦ ਇਹ ਜੋੜਾ ਆਪਣੀ ਧੀ ਦੇ ਨਾਲ ਕੈਨੇਡਾ ਦੇ ਟੌਰਾਂਟੋ ਸ਼ਹਿਰ ਵਿੱਚ ਜਾ ਕੇ ਵਸ ਗਿਆ। ਕੈਨੇਡਾ ਦੇ ਗੀ ਔਂਟਾਰੀਓ ਕੈਂਸਰ ਇੰਸਟੀਚਿਊਟ ਵਿੱਚ ਡਾਕਟਰ ਅਲਮੇਡਾ ਨੇ ਇੱਕ ਇਲਕਟਰੌਨਿਕ ਦੂਰਬੀਨ ਦੀ ਨੇ ਨਾਲ ਆਪਣੇ ਕੌਸ਼ਲ ਦਾ ਵਿਕਾਸ ਕੀਤਾ।
   ਇਸ ਸੰਸਥਾ ਵਿੱਚ ਕੰਮ ਦੌਰਾਨ ਇੱਕ ਅਜਿਹੀ ਵਿਧੀ ਉੱਪਰ ਮਹਾਰਤ ਹਾਸਲ ਕੀਤੀ ਜਿਸ ਦੀ ਮਦਦ ਨਾਲ ਵਾਇਰਸ ਦੀ ਕਲਪਨਾ ਕਰਨਾ ਬਹੁਤ ਸੌਖਾ ਹੋ ਗਿਆ ਸੀ। ਲੇਖਕ ਜਾਰਜ ਵਿੰਟਰ ਨੇ ਬੀਬੀਸੀ ਨੂੰ ਦੱਸਿਆ ਕਿ ਯੂਕੇ ਨੇ ਡਾਕਟਰ ਜੂਨ ਦੇ ਕੰਮ ਦੀ ਅਹਿਮੀਅਤ ਨੂੰ ਸਮਝਿਆ ਅਤੇ ਸਾਲ 1964 ਵਿੱਚ ਲੰਡਨ ਦੇ ਸੈਂਟ ਥੌਮਸ ਮੈਡੀਕਲ ਸਕੂਲ ਵਿੱਚ ਕੰਮ ਕਰਨ ਦੀ ਪੇਸ਼ਕਸ਼ ਰੱਖੀ।
   ਇਹ ਉਹੀ ਹਸਪਤਾਲ ਹੈ ਜਿੱਥੇ ਕੋਵਿਡ-19 ਨਾਲ ਲਾਗ ਲੱਗਣ ਗਰੋਂ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਇਲਾਜ ਹੋਇਆ ਹੈ। ਕੈਨੇਡਾ ਤੋਂ ਬਿ੍ਰਟੇਨ ਆ ਕੇ ਡਾਕਟਰ ਅਲਮੇਡਾ ਨੇ ਡਾਕਟਰ ਡੇਵਿਡ ਟਾਯਰੇਲ ਦੇ ਨਾਲ ਖੋਜ-ਕਾਰਜ ਸ਼ੁਰੂ ਕੀਤਾ। ਡਾ. ਡੇਵਿਡ ਉਨ੍ਹੀਂ ਦਿਨੀਂ ਯੂਕੇ ਦੇ ਸੇਲਸਬਰੀ ਖੇਤਰ ਵਿੱਚ ਆਮ ਸਰਦੀ-ਜ਼ੁਕਾਮ ਉੱਪਰ ਖੋਜ ਕਰ ਰਹੇ ਸਨ। ਜਾਰਜ ਵਿੰਟਰ ਨੇ ਦੱਸਿਆ ਕਿ ਡਾ ਟਾਯਰੇਲ ਨੇ ਜ਼ੁਕਾਮ ਦੇ ਦੌਰਾਨ ਨੱਕ ਵਿੱਚੋਂ ਵਹਿਣ ਵਾਲੇ ਰੇਸ਼ੇ ਦੇ ਕਈ ਨਮੂਨੇ ਇਕੱਠੇ ਕੀਤੇ ਸਨ। ਜਿਨ੍ਹਾਂ ਵਿੱਚ ਉਨ੍ਹਾਂ ਦੀ ਟੀਮ ਲਗਭਗ ਸਾਰੇ ਨਮੂਨਿਆਂ ਵਿੱਚ ਹੀ ਸਧਾਰਨ ਸਰਦੀ-ਜ਼ੁਕਾਮ ਵਿੱਚ ਪਾਏ ਜਾਣ ਵਾਲੇ ਵਾਇਰਸ ਦਿਖ ਰਹੇ ਸਨ।
  ਜਦਕਿ ਉਨ੍ਹਾਂ ਵਿੱਚ ਇੱਕ ਨਮੂਨਾ ਬੀ-814 ਨਾਮ ਦਾ ਸੀ। ਉਸ ਨੂੰ ਸਾਲ 1960 ਵਿੱਚ ਇੱਕ ਬੋਰਡਿੰਗ ਸਕੂਲ ਦੇ ਵਿਦਿਆਰਥੀ ਤੋਂ ਲਿਆ ਗਿਆ ਸੀ। ਕੋਰੋਨਾਵਾਇਰਸ ਨਾਮ ਕਿਸ ਨੇ ਦਿੱਤਾ?
   ਡਾਕਟਰ ਟਾਯਰੇਲ ਨੂੰ ਲੱਗਿਆ ਕਿ ਨਮੂਨੇ ਦੀ ਜਾਂਚ ਡਾਕਟਰ ਜੂਨ ਦੀ ਮਦਦ ਨਾਲ ਨਾਲ ਕੀਤੀ ਜਾਵੇ। ਨਮੂਨਾ ਜਾਂਚ ਲਈ ਡਾ. ਜੂਨ ਕੋਲ ਭੇਜ ਦਿੱਤਾ ਗਿਆ। ਜਾਂਚ ਤੋਂ ਬਾਅਦ ਦੱਸਿਆ ਕਿ ਇਹ ਵਾਇਰਸ ਇਨਫਲੂਏਂਜ਼ਾ ਵਰਗਾ ਦਿਸਦਾ ਤਾਂ ਹੈ ਪਰ ਇਹ ਉਹ ਨਹੀਂ ਹੈ। ਬਲਕਿ ਉਸ ਤੋਂ ਕੁਝ ਵੱਖਰਾ ਹੈ। ਇਸੇ ਵਾਇਰਸ ਦੀ ਅੱਗੇ ਚੱਲ ਕੇ ਕੋਰੋਨਾ ਵਾਇਰਸ ਵਜੋਂ ਪਛਾਣ ਕੀਤੀ ਗਈ। ਜਾਰਜ ਵਿੰਟਰ ਦਾ ਕਹਿਣਾ ਹੈ ਕਿ ਡਾਕਟਰ ਅਲਮੇਡਾ ਨੇ ਦਰਅਸਲ ਇਸ ਵਾਇਰਸ ਵਰਗੇ ਕਣ ਪਹਿਲਾਂ ਚੂਹਿਆਂ ਵਿੱਚ ਹੋਣ ਵਾਲੀ ਹੈਪਟਾਈਟਸ ਅਤੇ ਮੁਰਗਿਆਂ ਵਿੱਚ ਹੋਣ ਵਾਲੀ ਲਾਗ਼ ਬ੍ਰੋਨਕਾਈਟਿਸ ਵਿੱਚ ਦੇਖੇ ਸਨ।
   ਵਿੰਟਰ ਦੱਸਦੇ ਹਨ ਕਿ ਜੂਨ ਦਾ ਪਹਿਲਾ ਰਿਸਰਚ ਪੇਪਰ ਹਾਲਾਂਕਿ ਇਹ ਕਹਿੰਦਿਆਂ ਨਕਾਰ ਦਿੱਤਾ ਗਿਆ ਸੀ ਕਿ ਉਨ੍ਹਾਂ ਨੇ ਇਨਫ਼ਲੂਏਂਜ਼ਾ ਵਾਇਰਸ ਦੀਆਂ ਖ਼ਰਾਬ ਤਸਵੀਰਾਂ ਪੇਸ਼ ਕੀਤੀਆਂ ਹਨ। ਬਾਅਦ ਵਿੱਚ ਸੈਂਪਲ ਨੰਬਰ ਬੀ-814 ਉੱਪਰ ਕੀਤੀ ਗਈ ਇਸ ਨਵੀਂ ਖੋਜ ਨੂੰ ਸਾਲ 1965 ਵਿੱਚ ਛਪੇ ਬ੍ਰਿਟਿਸ਼ ਮੈਡੀਕਲ ਜਰਨਲ ਆਫ਼ ਵਾਇਰੌਲੌਜੀ ਵਿੱਚ ਤਸਵੀਰ ਸਹਿਤ ਛਾਪਿਆ ਗਿਆ।
   ਜਾਰਜ ਵਿੰਟਰ ਮੁਤਾਬਕ ਡਾਕਟਰ ਟਾਯਰੇਲ, ਡਾਕਟਰ ਅਲਮੇਡਾ ਅਤੇ ਸੈਂਟ ਥੌਮਸ ਮੈਡੀਕਲ ਇੰਸਟੀਚਿਊਟ ਦੇ ਪ੍ਰੋਫ਼ੈਸਰ ਟੌਨੀ ਵਾਟਸਨ ਸਨ ਜਿਨ੍ਹਾਂ ਨੇ ਇਸ ਵਾਇਰਸ ਦੀ ਉੱਚੀ-ਨੀਵੀਂ ਬਣਤਰ ਦੇਖ ਕੇ ਇਸ ਦਾ ਨਾਮ ਕੋਰੋਨਾਵਾਇਰਸ ਰੱਖਿਆ ਸੀ। ਬਾਅਦ ਵਿੱਚ ਡਾਕਟਰ ਅਲਮੇਡਾ ਨੇ ਲੰਡਨ ਦੇ ਪੋਸਟਗ੍ਰੇਜੂਏਟ ਮੈਡੀਕਲ ਕਾਲਜ ਵਿੱਚ ਕੰਮ ਕੀਤਾ। ਉੱਥੋਂ ਹੀ ਆਪਣੀ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ।
   ਆਪਣੇ ਕਰੀਅਰ ਦੇ ਆਖ਼ਰੀ ਦਿਨਾਂ ਵਿੱਚ ਡਾਕਟਰ ਜੂਨ ਅਲਮੇਡਾ ਮੈਡੀਕਲ ਇੰਸਟੀਚਿਊਟ ਵਿੱਚ ਸੀ। ਜਿੱਥੇ ਇਮੇਜਿੰਗ ਰਾਹੀਂ ਕਈ ਵਾਇਰਸਾਂ ਦੀ ਪਛਾਣ ਕੀਤੀ ਅਤੇ ਆਪਣੇ ਨਾਂਅ ’ਤੇ ਪੇਟੈਂਟ ਕਰਵਾਏ।
   ਵੈਲਕਾਮ ਇੰਸਟੀਚਿਊਟ ਤੋਂ ਰਿਟਾਇਰ ਹੋ ਕੇ ਉਹ ਇੱਕ ਯੋਗਾ ਟੀਚਰ ਬਣ ਗਈ ਸੀ। ਸਾਲ 1980 ਦੇ ਦਹਾਕੇ ਵਿੱਚ ਉਸ ਨੂੰ ਸਰਪ੍ਰਸਤ ਵਜੋਂ ਐੱਚਆਈਵੀ ਵਾਇਰਸ ਦੀਆਂ ਨਵੀਂਆਂ ਤਸਵੀਰਾਂ ਲੈਣ ਲਈ ਬੁਲਾਇਆ ਗਿਆ ਸੀ। ਸਾਲ 2007 ਵਿੱਚ 77 ਸਾਲਾਂ ਦੀ ਉਮਰ ਵਿੱਚ ਡਾਕਟਰ ਅਲਮੇਡਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਹੁਣ ਡਾ. ਅਲਮੇਡਾ ਦੀ ਮੌਤ ਤੋਂ 13 ਸਾਲ ਬਾਅਦ ਉਨ੍ਹਾਂ ਦੇ ਕੰਮ ਨੂੰ ਵਾਕਈ ਉਹ ਮਾਨਤਾ ਮਿਲ ਗਈ ਹੈ ਜਿਸ ਦੀ ਉਹ ਹੱਕਦਾਰ ਸੀ। ਉਹ ਇੱਕ ਬੇਮਿਸਾਲ ਖੋਜੀ ਵਜੋਂ ਜਾਣੇ ਜਾਂਦੀ ਹੈ। ਉਸ ਦੀ ਖੋਜ ਦੇ ਆਧਾਰ ’ਤੇ ਹੀ ਅਜੋਕੀ ਦੁਨੀਆਂ ਭਰ ਵਿੱਚ ਫ਼ੈਲੇ ਕੋਰੋਨਾਵਾਇਰਸ ਮਹਾਂਮਾਰੀ ਨੂੰ ਸਮਝਣ ਵਿੱਚ ਮਦਦ ਮਿਲ ਰਹੀ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

10 ਹਜ਼ਾਰ ਭਾਰਤੀਆਂ ਨੂੰ ਇਜ਼ਰਾਈਲ ਦਵੇਗਾ ਰੁਜ਼ਗਾਰ, ਪੜ੍ਹੋ ਤਫ਼ਸੀਲ

(Video) ਨਾਈਜੀਰੀਆ 'ਚ ਧਮਾਕਾ, 48 ਮੌਤਾਂ

ਬ੍ਰਾਜ਼ੀਲ ਦੀ ਅਦਾਲਤ ਨੇ ਐਲੋਨ ਮਸਕ ਦੇ X ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ

ਜੇ ਮੈਨੂੰ ਨੁਕਸਾਨ ਹੋਇਆ ਤਾਂ ਫੌਜ, ਆਈਐਸਆਈ ਮੁਖੀ ਜ਼ਿੰਮੇਵਾਰ ਹਨ : ਇਮਰਾਨ

ਪਾਕਿਸਤਾਨ 23 ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਨੇਤਨਯਾਹੂ ਦੇ ਗੜ੍ਹ 'ਤੇ ਰਾਕੇਟ-ਡਰੋਨ ਬੰਬਾਰੀ, ਹਿਜ਼ਬੁੱਲਾ ਨੇ ਅੱਜ ਹੀ ਜੰਗ ਕਿਉਂ ਸ਼ੁਰੂ ਕਰ ਦਿੱਤੀ ?

ਟੈਲੀਗ੍ਰਾਮ ਮੈਸੇਜਿੰਗ ਐਪ ਦੇ CEO ਦੁਰੋਵ ਫਰਾਂਸ ਵਿੱਚ ਗ੍ਰਿਫਤਾਰ

ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਕਿਵੇਂ ਰਿਹਾ, ਪੜ੍ਹੋ ਪੂਰੀ ਜਾਣਕਾਰੀ

ਪੋਲੈਂਡ ਦੀ ਧਰਤੀ ਤੋਂ PM ਮੋਦੀ ਦੀ ਇਜ਼ਰਾਈਲ ਅਤੇ ਰੂਸ ਨੂੰ ਸਲਾਹ

5 ਅਫਗਾਨੀਆਂ ਨੂੰ ਮਾਰ ਕੇ ਖੰਭੇ 'ਤੇ ਲਟਕਾ ਦਿੱਤਾ, ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਲਾਸ਼ਾਂ ਵਾਪਸ ਕੀਤੀਆਂ

 
 
 
 
Subscribe