ਰਾਜਸਥਾਨ : ਸੋਨਲ ਦੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਉਦੇਪੁਰ ਵਿੱਚ ਹੀ ਹੋਈ। ਮੋਹਨ ਲਾਲ ਸੁਖੜੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੇ ਪਹਿਲਾਂ ਸਾਈਕਲ ਰਾਹੀਂ ਦੁੱਧ ਘਰੋ-ਘਰ ਪਹੁੰਚਾਉਣਾ ਅਤੇ ਫਿਰ ਕਾਲਜ ਜਾਣਾ। ਦਸਵੀਂ, ਬਾਰ੍ਹਵੀਂ ਵਿੱਚ ਟਾਪਰ ਰਹਿਣ ਤੋਂ ਬਾਅਦ ਬੀਏ ਐੱਲਐੱਲਬੀ (ਪੰਜ ਸਾਲ) ਵਿੱਚ ਗੋਲਡ ਮੈਡਲ ਹਾਸਲ ਕੀਤਾ। ਲੇਕਿਨ ਕਹਿੰਦੇ ਹਨ ਕਿ ਜਦੋਂ ਹੌਂਸਲੇ ਬੁਲੰਦ ਹੋਣ ਅਤੇ ਇਰਾਦੇ ਨੇਕ ਹੋਣ ਤਾਂ ਮੰਜ਼ਿਲਾਂ ਵੀ ਝੁੱਕ ਜਾਂਦੀਆਂ ਹਨ। ਕੁਝ ਅਜਿਹਾ ਹੀ ਸੋਨਲ ਅਤੇ ਉਸ ਦੇ ਜੱਜ ਬਣਨ ਦੇ ਸੁਫ਼ਨੇ ਨਾਲ ਵੀ ਹੋਇਆ।
ਦਸ ਦਈਏ ਕਿ ਸੋਨਲ ਇਕ ਗ਼ਰੀਬ ਘਰ ਦੀ ਧੀ ਸੀ, ਘਰ ਵਿਚ ਗੋਹਾ ਚੁੱਕਣਾ ਅਤੇ ਲੋਕਾਂ ਦੇ ਘਰਾਂ ਵਿਚ ਦੁੱਧ ਦੇਣ ਜਾਣਾ ਉਸ ਦਾ ਕੰਮ ਬਣ ਗਿਆ ਸੀ ਪਰ ਉਸ ਨੇ ਆਪਣੇ ਮਾ ਬਾਪ ਨੂੰ ਲੋਕਾਂ ਹੱਥੋ ਜਲੀਲ ਹੁੰਦੇ ਵੇਖਿਆ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੀ ਪੜ੍ਹਾਈ ਦੇ ਸਿਰ ਉਤੇ ਕੁੱਝ ਬਣ ਕੇ ਆਪਣੇ ਮਾਪਿਆਂ ਨੂੰ ਇਜਤ ਦੁਆਵੇਗੀ, ਉਸ ਨੇ ਮਨ ਪੱਕਾ ਕੀਤਾ ਅਤੇ ਔਕੜਾਂ ਝੱਲਦੀ ਹੋਈ ਮੰਜ਼ਲ ਉਤ ਪੁੱਜ ਗਈ।
ਸੋਨਲ ਦਸਦੀ ਹੈ ਕਿ ਮੈਂ ਪਿਤਾ ਨੂੰ ਲੋਕਾਂ ਦੀਆਂ ਝਿੜਕਾਂ ਖਾਂਦੇ ਸੁਣਿਆ ਹੈ। ਗਲ਼ੀ-ਗਲ਼ੀ ਵਿੱਚ ਕੂੜਾ ਚੁਕਦਿਆਂ ਦੇਖਿਆ ਹੈ। ਸਾਡੀ ਭੈਣ-ਭਰਾਵਾਂ ਦੀ ਪੜ੍ਹਾਈ ਲਈ ਹਰ ਥਾਂ ਬੇਇਜ਼ਤ ਹੁੰਦਿਆਂ ਦੇਖਿਆ ਹੈ। ਸਕੂਲ ਦੇ ਦਿਨਾਂ ਵਿੱਚ ਸ਼ਰਮ ਆਉਂਦੀ ਸੀ ਇਹ ਦੱਸਣ ਵਿੱਚ ਦੁੱਧ ਵੇਚਦੇ ਹਾਂ, ਲੇਕਿਨ ਅੱਜ ਮੈਨੂੰ ਮਾਣ ਹੋ ਰਿਹਾ ਹੈ ਕਿ ਮੈਂ ਇਸ ਪਰਿਵਾਰ ਦੀ ਧੀ ਹਾਂ।
ਚੌਥੀ ਜਮਾਤ ਤੋਂ ਲੈ ਕੇ ਹਾਲੇ ਤੱਕ ਗਾਵਾਂ-ਮੱਝਾਂ ਦਾ ਗੋਹਾ ਚੁੱਕਣ ਨਾਲ ਦਿਨ ਦੀ ਸ਼ੁਰੂਆਤ ਕਰਦੀ ਹੈ। ਲੇਕਿਨ, ਰਾਜਸਥਾਨ ਦੀ ਝੀਲਾਂ ਦੀ ਨਗਰੀ ਉਦੇਪੁਰ ਦੀ 26 ਸਾਲਾਂ ਮੁਟਿਆਰ- ਸੋਨਲ ਸ਼ਰਮਾ ਬਹੁਤ ਜਲਦ ਲੋਕਾਂ ਨੂੰ ਇਨਸਾਫ਼ ਦੇਣ ਦੀ ਸ਼ੁਰੂਆਤ ਕਰੇਗੀ । ਸੋਨਲ ਸ਼ਰਮਾ ਦੀ ਰਾਜਸਥਾਨ ਜੁਡੀਸ਼ਨ ਸੇਵਾ (ਆਰਜੇਐੱਸ) 2018 ਵਿੱਚ ਚੋਣ ਹੋਈ ਹੈ। ਭਰਤੀ ਦਾ ਨਤੀਜਾ ਉਂਝ ਤਾ ਪਿਛਲੇ ਸਾਲ ਹੀ ਆ ਗਿਆ ਸੀ ਪਰ ਉਹ ਇੱਕ ਨੰਬਰ ਨਾਲ ਰਹਿ ਗਈ ਸੀ ਅਤੇ ਉਡੀਕ ਸੂਚੀ ਵਿੱਚ ਰਹਿਣਾ ਪਿਆ। ਹੁਣ ਉਹ ਉਡੀਕ ਸੂਚੀ ਵਿੱਚੋਂ ਹੀ ਚੁਣੀ ਗਈ ਹੈ ਅਤੇ 29 ਸੰਬਰ 2020 ਨੂੰ ਹੀ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਹੋਈ ਹੈ। ਆਰਜੇਐੱਸ ਭਰਤੀ 2017 ਵਿੱਚ ਸੋਨਲ ਦਾ ਪਹਿਲਾ ਯਤਨ ਸੀ। ਉਹ ਉਦੇਸ਼ ਤੋਂ ਮਹਿਜ਼ ਤਿੰਨ ਨੰਬਰਾਂ ਨਾਲ ਖੁੰਝ ਗਈ ਪਰ ਹੌਂਸਲਾ ਨਹੀਂ ਛੱਡਿਆ।
2018 ਵਿੱਚ ਮੁੜ ਆਰਜੇਐੱਸ ਦੀ ਭਰਤੀ ਆਈ, ਇਸ ਵਾਰ ਉਹ ਇੱਕ ਨੰਬਰ ਨਾਲ ਖੁੰਝ ਗਈ, ਇਸ ਕਾਰਨ ਉਹ ਕਈ ਦਿਨ ਦੁਖੀ ਰਹੀ। ਅੱਜ, ਉਨ੍ਹਾਂ ਦਾ ਤਪ ਪੂਰਾ ਹੋਇਆ। ਪਾਪਾ ਨੂੰ ਮੁਸ਼ਕਲਾਂ ਨਾਲ ਵੀ ਮੁਸਕਰਾਉਂਦੇ ਹੋਏ ਲੜਦਿਆਂ ਦੇਖਣ ਨਾਲ ਵੀ ਹੌਂਸਲਾ ਵਧਦਾ ਰਿਹਾ।