ਬਲਾਚੌਰ : ਬੀਤੀ ਰਾਤ ਪਿੰਡ ਉਧਨਵਾਲ 'ਚ ਇਕ ਮਹਿਲਾ ਦਾ ਤੇਜਧਾਰ ਹਥਿਆਰਾ ਨਾਲ ਕਤਲ ਤੇ ਨੋਜਵਾਨ ਦੀ ਲਾਸ਼ ਖੇਤਾਂ 'ਚੋਂ ਮਿਲੀ। ਇਸ ਦੀ ਖਬਰ ਮਿਲਦੇ ਸਾਰ ਹੀ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਨੇ ਦੋਨੋ ਦੀਆ ਲਾਸ਼ਾ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤੀਆ।
ਮੌਕੇ ਤੋ ਮਿਲੀ ਜਾਣਕਾਰੀ ਅਨੁਸਾਰ ਸੁੰੰਮਨ (੩੫) ਪਤਨੀ ਸੁਭਾਸ਼ ਚੰਦਰ ਪਿੰਡ ਉਧਨਵਾਲ (ਬਲਾਚੌਰ) ਦਾ ਉਸਦੇ ਘਰ ਅੰਦਰ ਹੀ ਤੇਜ ਧਾਰ ਹਥਿਆਰ ਨਾਲ ਛੱਲਣੀ ਕੀਤੀ ਲਾਸ਼ ਮਿਲੀ ।ਜਦਕਿ ਦੂਜੇ ਪਾਸੇ ਪਿੰਡ ਉਧਨਵਾਲ ਦੇ ਹੀ ਨੋਜਵਾਨ ਬਿੱਕਰ ਸਿੰਘ (੩੪) ਪੁੱਤਰ ਕਿਸ਼ਨ ਚੰਦ ਦੀ ਲਾਸ਼ ਵੀ ਪਿੰਡੋਂ ਬਾਹਰ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ। ਜਿਕਰਯੋਗ ਹੈ ਕਿ ਮ੍ਰਿਤਕਾ ਸੁੰਮਨ ਦੇ ਵਿਆਹ ਪਿੱਛੋਂ ਲੰਬਾ ਸਮਾਂ ਬੀਤ ਜਾਣ ਤੇ ਵੀ ਕੋਈ ਔਲਾਦ ਨਹੀਂ ਸੀ ਜਿਸਤੇ ਉਸਨੇ ਆਪਣੇ ਪਰਿਵਾਰ ਦੀ ਹੀ ਬੱਚੀ ਨੂੰ ਗੋਦ ਲਿਆ ਹੋਇਆ ਸੀ।ਮੋਕੇ ਵਾਲੇ ਸਥਾਨ 'ਤੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਦੀਆਂ ਟੀਮਾਂ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀਆਂ ਸਨ।ਇਸ ਵਾਰਦਾਤ ਸਬੰਧੀ ਪਿੰਡ ਵਾਸੀਆਂ ਵਲੋਂ ਕਈ ਤਰਾਂ ਦੀਆਂ ਕਿਆਸ ਰਾਈਆਂ ਲਾਗਈਆਂ ਜਾ ਰਹੀ ਹਨ।ਇਸ ਸਬੰਧੀ ਡੀ.ਐਸ.ਪੀ. ਬਲਾਚੌਰ ਰਾਜਪਾਲ ਸਿੰਘ ਨੇ ਦੱਸਿਆ ਕਿ ਦੋਨੋ ਲਾਸ਼ਾਂ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ ਜਦਕਿ ਬਾਕੀ ਤਫਤੀਸ਼ ਜਾਰੀ ਹੈ।