Friday, November 22, 2024
 

ਰਾਸ਼ਟਰੀ

ਕੇਂਦਰ ਤੇ ਕਿਸਾਨਾਂ ਵਿਚਾਲੇ 6ਵੇਂ ਗੇੜ ਦੀ ਮੀਟਿੰਗ ਦਾ ਕੀ ਨਿਕਲਿਆ ਨਤੀਜਾ, ਪੜ੍ਹੋ ਪੂਰੀ ਖਬਰ 👨🏻‍🌾

December 30, 2020 09:28 PM

4 ਮੁੱਦਿਆਂ 'ਚੋਂ 2 'ਤੇ ਸਰਕਾਰ ਦੀ ਸਹਿਮਤੀ 

ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਸਬੰਧੀ ਕਾਨੂੰਨ ਅਤੇ ਇਸ ਤੇ ਕਿਸਾਨ ਤਬਕੇ ਵਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦ੍ਰਸ਼ਨ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਖੇਤੀ ਕਾਨੂੰਨ ਮੁੱਦੇ 'ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ 5 ਘੰਟੇ ਚੱਲੀ 6ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ। ਸਰਕਾਰ ਖੇਤੀਬਾੜੀ ਬਿੱਲ ਰੱਦ ਨਾ ਕਰਨ 'ਤੇ ਅੜੀ ਹੋਈ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਖੇਤੀਬਾੜੀ ਬਿੱਲਾਂ ਨੂੰ ਵਾਪਸ ਕਰਾਉਣ 'ਤੇ ਅੜੇ ਹੋਏ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹਨਾਂ ਬਿੱਲਾਂ 'ਚ ਕਿਸੇ ਵੀ ਤਰ੍ਹਾਂ ਦਾ ਸੋਧ ਨਹੀਂ ਚਾਹੀਦਾ। ਦੱਸ ਦਈਏ ਸਰਕਾਰ ਵੱਲੋਂ ਖੇਤੀਬਾੜੀ ਦੇ 4 ਮੁੱਦਿਆਂ 'ਚੋਂ 2 'ਤੇ ਸਰਕਾਰ ਦੀ ਸਹਿਮਤੀ ਹੋ ਗਈ ਹੈ। ਪਰਾਲੀ ਵਾਲੇ ਆਰਡੀਨੈਂਸ 'ਤੇ ਸਰਕਾਰ ਨੇ ਦਿੱਤਾ ਭਰੋਸਾ ਅਤੇ ਕਿਸਾਨਾਂ ਨੂੰ ਆਰਡੀਨੈਂਸ 'ਚੋ ਬਾਹਰ ਰੱਖਣ ਦਾ ਵੀ ਭਰੋਸਾ ਦਿੱਤਾ ਹੈ। ਸਰਕਾਰ ਕਿਹਾ ਕਿ ਉਹ ਬਿਜਲੀ ਸੋਧ ਬਿੱਲ ਨਹੀਂ ਲਿਆਵੇਗੀ। ਕੇਂਦਰ ਨੇ ਕਿਸਾਨਾਂ ਲਈ ਕਮੇਟੀ ਬਣਾਉਣ ਦਾ ਮਤਾ ਵੀ ਪਾਸ ਕੀਤਾ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe