ਗੁਰਦਾਸਪੁਰ : ਭਾਰਤ ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਵਲੋਂ ਅਸਲਾ ਭੇਜਣ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ ਬੀਐੱਸਐੱਫ ਨੇ ਕਰੋੜਾਂ ਦੀ ਹੈਰੋਇਨ ਤੇ ਅਸਲਾ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੀਐੱਸਐੱਫ ਦੀ 89 ਬਟਾਲੀਅਨ ਦੇ ਜਵਾਨ ਪੀਓਪੀ ਮੇਤਲਾ ਪੋਸਟ ਨੇੜੇ ਗਸ਼ਤ 'ਤੇ ਸਨ। ਇਸੇ ਦੌਰਾਨ ਜਵਾਨਾਂ ਨੇ ਹਿਲਜੁਲ ਦੀ ਸ਼ੱਕੀ ਹਰਕਤ ਦੇਖੀ। ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਵਾਨਾਂ ਨੇ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ : ਮੋਟਰਸਾਈਕਲ ਤੇ ਸਕੂਟਰੀ ਦੀ ਆਹਮੋ ਸਾਹਮਣੀ ਟੱਕਰ, ਹੋਈ ਮੌਤ 🛵🏍
ਬੁੱਧਵਾਰ ਦੀ ਚੜ੍ਦੀ ਸਵੇਰ ਜਦ ਜਵਾਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਸਰਚ ਆਪ੍ਰੇਸ਼ਨ ਚਲਾਇਆ ਤਾਂ ਕੰਡਿਆਲੀ ਤਾਰ ਦੇ ਇਸ ਪਾਰ ਤੋਂ 10 ਪੈਕਟ ਹੈਰੋਇਨ, ਤਿੰਨ ਪਿਸਟਲ ਤੇ 6 ਦੇ ਕਰੀਬ ਮੈਗਜ਼ੀਨ ਬਰਾਮਦ ਕੀਤੇ। ਜਿਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਬੀਐੱਸਐੱਫ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਕਿ ਵੱਲੋਂ ਇਹ ਅਸਲਾ ਤੇ ਹੈਰੋਇਨ ਕਿਹੜੇ ਭਾਰਤੀ ਤਸਕਰਾਂ ਦੇ ਇਸ਼ਾਰੇ 'ਤੇ ਸੁੱਟਿਆ ਗਿਆ ਹੈ। ਜਿਸ ਥਾਂ ਤੋਂ ਬਰਾਮਦਗੀ ਹੋਈ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਉਹ ਕਿਸ ਦੀ ਥਾਂ ਹੈ।
ਦੱਸ ਦਈਏ ਕਿ ਗੁਰਦਾਸਪੁਰ ਸਰਹੱਦ 'ਤੇ ਪਹਿਲਾਂ ਵੀ ਕਈ ਵਾਰ ਉਸ ਪਾਰ ਤੋਂ ਡਰੋਨ ਆਉਂਦਾ ਹੈ 'ਤੇ ਜਦੋਂ ਬੀਐੱਸਐੱਫ ਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ ਤਾਂ ਵਾਪਸ ਚਲਾ ਜਾਂਦਾ ਹੈ। ਪਿਛਲੇ ਦਿਨੀਂ ਗੁਰਦਾਸਪੁਰ ਦੇ ਦੋਰਾਂਗਲਾ ਸਰਹੱਦ ਤੋਂ ਹੱਥ ਗੋਲੇ ‘ਤੇ ਏਕੇ 47 ਬਰਾਮਦ ਹੋਈਆਂ ਸਨ।