ਗੁਰਦਾਸਪੁਰ : ਪੁਲਿਸ ਲਾਈਨ ਰੋਡ 'ਤੇ ਮੋਟਰਸਾਇਕਲ ਤੇ ਸਕੂਟਰੀ ਵਿਚਾਲੇ ਹੋਈ ਟੱਕਰ 'ਚ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦਕਿ ਮੋਟਰਸਾਇਕਲ ਸਵਾਰ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ ਦੇ ਉਂਕਾਰ ਨਗਰ ਮੁਹੱਲੇ ਦਾ ਰਹਿਣ ਵਾਲਾ ਵਿਕਾਸ ਸਕੂਟਰੀ ’ਤੇ ਆਪਣੇ ਘਰ ਪਰਤ ਰਿਹਾ ਸੀ ਜਦੋਂ ਸੈਣੀ ਟੈਂਟ ਹਾਊਸ ਵਾਲੀ ਗਲੀ ਵਾਲੇ ਰਸਤੇ ਵੱਲ ਨੂੰ ਮੁੜਨ ਲੱਗਾ ਤਾਂ ਤੇਜ਼ ਰਫਤਾਰ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ। ਇਸ ਦੌਰਾਨ ਸਿਰ ਹੇਠਾਂ ਵੱਜਣ ਕਾਰਣ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਆਸ ਪਾਸ ਲੋਕਾਂ ਨੇ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੋਟਰਸਾਇਕਲ ਸਵਾਰ ਫਰਾਰ ਹੋ ਗਿਆ।