6.4 ਤੀਬਰਤਾ ਦਾ ਭੂਚਾਲ
ਜ਼ਗਰੇਬ : ਕ੍ਰੋਏਸ਼ੀਆ ਦੇ ਇਲਾਕੇ ਜ਼ਗਰੇਬ ’ਚ ਸ਼ਾਮ ਵੇਲੇ ਭੂਚਾਲ ਦੇ ਤੇਜ਼ ਝਟਕੇ ਲੱਗੇ ਜਿਸ ਕਾਰਨ ਭਾਰੀ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਜ਼ਗਰੇਬ ਦੀ ਰਾਜਧਾਨੀ ਦੱਖਣੀ-ਪੂਰਬੀ ਖੇਤਰ ਦੇ ਨੇੜਲੇ ਇਲਾਕੇ ’ਚ ਕਈ ਲੋਕਾਂ ਦੇ ਫੱਟੜ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਕ ਲੋਕਾਂ ਦੇ ਜ਼ਖਮੀ ਹੋਣ ਦੇ ਨਾਲ-ਨਾਲ ਕਈ ਥਾਈਂ ਭਾਰੀ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਯੂਰਪੀਅਨ ਮੈਡੀਟੇਰੀਅਨ ਸੀਮਮੋਲੋਜੀ ਸੈਂਟਰ ਨੇ ਕਿਹਾ ਕਿ ਕ੍ਰੋਏਸ਼ੀਆ ਦੀ ਰਾਜਧਾਨੀ ਜ਼ਗਰੇਬ ਤੋਂ ਲੱਗਭਗ 46 ਕਿਲੋਮੀਟਰ ਦੂਰ ਦੱਖਣੀ-ਪੂਰਬ ’ਚ 6.4 ਦੀ ਤੀਬਰਤਾ ਦਾ ਭੂਚਾਲ ਆਇਆ ਹੈ ਅਤੇ ਸਰਕਾਰ ਨੇ ਤੁਰੰਤ ਬਚਾਓ ਕਾਰਜ ਸ਼ੁਰੂ ਕਰ ਦਿਤੇ ਹਨ ਅਤੇ ਨੁਕਸਾਨ ਦਾ ਅੰਦਾਜਾ ਵੀ ਲਾਇਆ ਜਾ ਰਿਹਾ ਹੈ।
ਭੂਚਾਲ ਕਾਰਣ ਕੁੱਝ ਮਕਾਨ ਜ਼ਮੀਨ ’ਚ ਧੱਸ ਗਏ ਤਾਂ ਕੁਝ ਇਮਾਰਤਾਂ ਦੀਆਂ ਕੰਧਾਂ, ਛੱਤਾਂ ’ਚ ਦਰਾਰਾਂ ਆ ਗਈਆਂ। ਇਸ ਇਲਾਕੇ ’ਚ 6.4 ਦੀ ਤੀਬਰਤਾ ਨਾਲ ਭੂਚਾਲ ਆਇਆ ਸੀ। ਜਾਣਕਾਰੀ ਅਨੁਸਾਰ ਭੂਚਾਲ ’ਚ ਪੋਟਿ੍ਰੰਜਾ ਸ਼ਹਿਰ ’ਚ ਇਕ ਇਮਾਰਤ ਕਾਰ ਉਤੇ ਡਿੱਗ ਗਈ। ਕਈ ਥਾਈ ਲੋਕਾਂ ਨੂੰ ਮਲਬੇ ਵਿਚੋਂ ਕੱਢਣ ਦੀ ਮੁਹਿੰਮ ਜਾਰੀ ਹੈ।