ਫਲੋਰੀਡਾ : ਅਮਰੀਕਾ ਦੇ ਫਲੋਰੀਡਾ 'ਚ 136 ਲੋਕਾਂ ਨੂੰ ਲੈ ਜਾ ਰਿਹਾ ਬੋਇੰਗ 737 ਜਹਾਜ਼ ਰਨਵੇਅ ਤੋਂ ਫਿਸਲ ਕੇ ਨਦੀ 'ਚ ਜਾ ਡਿੱਗਾ। ਹਾਲਾਂਕਿ ਹੁਣ ਤਕ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਨੇਵੀ ਸਕਿਓਰਿਟੀ ਅਤੇ ਐਮਰਜੈਂਸੀ ਅਧਿਕਾਰੀ ਇੱਥੇ ਮੌਜੂਦ ਹਨ ਅਤੇ ਸਥਿਤੀ ਨੂੰ ਸੰਭਾਲ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 133 ਯਾਤਰੀ ਅਤੇ 7 ਕਰੂ ਮੈਂਬਰ ਸਵਾਰ ਸਨ। ਚੰਗੀ ਗੱਲ ਇਹ ਰਹੀ ਕਿ ਜਹਾਜ਼ ਨਦੀ 'ਚ ਕ੍ਰੈਸ਼ ਨਹੀਂ ਹੋਇਆ, ਇਸ ਲਈ ਇਹ ਡੁੱਬਿਆ ਨਹੀਂ ਅਤੇ ਇਸ 'ਚ ਸਵਾਰ ਲੋਕਾਂ ਨੂੰ ਬਚਾ ਲਿਆ ਗਿਆ।ਜੈਕਸ਼ਨਵਿਲੇ ਦੇ ਮੇਅਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸਾਡਾ ਇਕ ਵਪਾਰਕ ਜਹਾਜ਼ ਨਦੀ 'ਚ ਡਿੱਗ ਗਿਆ। ਸਾਡੇ ਰੈਸਕਿਊ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਕੰਮ 'ਚ ਲੱਗੇ ਹੋਏ ਹਨ। ਉਨ੍ਹਾਂ ਇਕ ਹੋਰ ਟਵੀਟ ਕਰਕੇ ਦੱਸਿਆ ਕਿ ਸਾਰੇ ਲੋਕ ਸੁਰੱਖਿਅਤ ਹਨ।