ਮੇਰਠ, 3 ਮਈ : ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੇ ਥਾਣਾ ਮੈਡੀਕਲ ਇਲਾਕੇ ਵਿਚ ਇਕ ਬੀਮਾ ਕੰਪਨੀ ਦੇ 62 ਸਲ ਦੇ ਸੇਵਾ ਮੁਕਤ ਅਧਿਕਾਰੀ ਵਲੋਂ ਮਾਸੂਮ ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰਨ ਦੀ ਘਟਨਾ ਦਾ ਪਰਦਾ ਫ਼ਾਸ਼ ਹੋਇਆ ਹੈ। ਪੁਲਿਸ ਨੇ ਦੋਸ਼ੀ ਅਧਿਕਾਰੀ ਤੋਂ ਇਲਾਵਾ ਯੌਨ ਸ਼ੋਸ਼ਣ ਦੀਆਂ ਅਸ਼ਲੀਲ ਤਸਵੀਰਾਂ ਜਨਤਕ ਕਰਨ ਵਾਲੇ ਇਕ ਸੀਸੀਟੀਵੀ ਕੈਮਰਾ ਸੰਚਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਉਨਾਵ ਦਾ ਰਹਿਣ ਵਾਲਾ ਦੋਸ਼ੀ ਵਿਮਲ ਚੰਦ ਕਰੀਲ ਘਰ ਵਿਚ ਕੰਮ ਕਰਨ ਵਾਲੀ ਬੱਚੀ ਅਤੇ ਔਤਰਾਂ ਨੂੰ ਅਪਣੇ ਹਵਸ ਦਾ ਸ਼ਿਕਾਰ ਬਣਾਉਦਾ ਸੀ। ਉਹ ਮੈਡੀਕਲ ਥਾਣੇ ਦੇ ਜਾਗ੍ਰਤੀ ਵਿਹਾਰ ਵਿਚ ਰਹਿੰਦਾ ਹੈ। ਐਸਐਸਪੀ ਨਿਤਿਨ ਤਿਵਾੜੀ ਅਨੁਸਾਰ ਸੇਵਾ ਮੁਕਤ ਅਧਿਕਾਰੀ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਘਰ ਵਿਚ ਉਹ ਇਕੱਲਾ ਰਹਿੰਦਾ ਸੀ। ਕੰਮ ਦੇ ਬਹਾਨੇ ਉਹ ਘਰ ਵਿਚ ਬੱਚੀਆਂ ਨੂੰ ਬੁਲਾਉਂਦਾ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦਾ।
ਪੁਲਿਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਤਿੰਨ ਬੱਚੀਆਂ ਅਤੇ ਤਿੰਨ ਔਰਤਾਂ ਉਸ ਦਾ ਸ਼ਿਕਾਰ ਬਣ ਚੁੱਕੀਆਂ ਸਨ। ਪੁਲਿਸ ਦਾ ਮੰਨਣਾ ਹੈ ਕਿ ਇਹ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਵਿਮਲ ਚੰਦ 2015 ਵਿਚ ਹੋਈ ਪਤਨੀ ਦੀ ਮੌਤ ਤੋਂ ਬਾਅਦ ਘਰ ਵਿਚ ਇਕੱਲਾ ਹੀ ਰਹਿੰਦਾ ਸੀ।
ਬੀਤੇ ਸਾਲ ਨਵੰਬਰ ਮਹੀਨੇ ਵਿਚ ਉਸ ਨੈ ਅਪਣੀ ਕੋਠੀ ਵਿਚ ਸੀਸੀਟੀਵੀ ਕੈਮਰੇ ਲਗਵਾਏ। ਐਸਐਸਪੀ ਅਨੁਸਾਰ ਇਕ ਬੱਚੀ ਦੀ ਮਾਂ ਅਤੇ ਬਾਲ ਸੁਰਖਿਆ ਦੀ ਪ੍ਰਧਾਨ ਅਨੀਤਾ ਰਾਣਾ ਵਲੋਂ ਦੋਸ਼ੀ ਵਿਮਲ ਚੰਦ ਵਿਰੁਧ ਮੁਕੱਦਮਾ ਦਰਜ ਕਰਵਾਇਆ ਗਿਆ ਹੈ।