ਘਰਾੜੇ ਰੋਕਣ ਲਈ ਦੇਸੀ ਨੁਸਖੇ
May 03, 2019 05:17 PM
- ਰੋਜ਼ ਰਾਤ ਨੂੰ ਸੌਣ ਤੋਂ ਪਹਿਲਾ ਪਾਣੀ ‘ਚ ਪੁਦੀਨੇ ਦੇ ਤੇਲ ਦੀਆਂ ਕੁੱਝ ਬੂੰਦਾਂ ਪਾ ਕੇ ਗਰਾਰੇ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਵੇਗੀ। ਤੁਸੀਂ ਚਾਹੋ ਤਾਂ ਪੁਦੀਨੇ ਦੇ ਤੇਲ ਨੂੰ ਨੱਕ ਦੇ ਆਸ ਪਾਸ ਵੀ ਲਗਾ ਸਕਦੇ ਹੋ।
- ਜੈਤੂਨ ਦੇ ਤੇਲ ‘ਚ ਸ਼ਹਿਦ ਮਿਲਾਕੇ ਖਾਣ ਨਾਲ ਘਰਾੜੇ ਮਾਰਨ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਹ ਲੈਣ ‘ਚ ਆਸਾਨੀ ਹੁੰਦੀ ਹੈ।
- ਰਾਤ ਨੂੰ ਸੌਣ ਤੋਂ ਪਹਿਲਾ ਰੋਜ਼ਾਨਾ ਤੁਸੀਂ ਗੁਨਗੁਨੇ ਪਾਣੀ ‘ਚ ਸ਼ਹੀਦ ਮਿਲਾਕੇ ਪੀਣ ਨਾਲ ਵੀ ਘਰਾੜੇ ਮਾਰਨ ਦੀ ਸਮੱਸਿਆ ਠੀਕ ਹੁੰਦੀ ਹੈ।
- ਦੇਸੀ ਘਿਉ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਇਸ ਦੀਆਂ ਇੱਕ-ਦੋ ਬੂੰਦਾਂ ਰੋਜ਼ਾਨਾ ਰਾਤ ਨੂੰ ਨੱਕ ‘ਚ ਪਾਉਣ ਨਾਲ ਘਰਾੜੇ ਮਾਰਨ ਦੀ ਸਮੱਸਿਆ ਠੀਕ ਹੁੰਦੀ ਹੈ। ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹੋ ਇਸ ਨੂੰ ਪੀਣ ਨਾਲ ਵੀ ਬਹੁਤ ਰਾਹਤ ਮਿਲਦੀ ਹੈ।
Have something to say? Post your comment