ਗੁਰਦਾਸਪੁਰ : ਇਥੇ ਇੱਕ ਪਤੀ-ਪਤਨੀ ਅਤੇ ਇਕ ਧੀ ਵਲੋਂ ਇੱਠਿਆ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਦੱਸ ਦਈਏ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪਰਿਵਾਰ ਵਲੋਂ ਇਕ ਵੀਡੀਓ ਵੀ ਬਣਾਈ ਗਈ ਹੈ, ਜਿਸ 'ਚ ਉਨ੍ਹਾਂ ਨੇ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ। ਵੀਡੀਓ 'ਚ ਭਾਰਤੀ ਸ਼ਬਨਮ (38) ਨੇ ਦੱਸਿਆ ਕਿ ਉਸ ਦੇ ਭਰਾ ਨੇ ਕਿਸੇ ਦੇ ਹੱਥ ਉਨ੍ਹਾਂ ਨੂੰ ਸਲਫ਼ਾਸ ਭੇਜੀ ਹੈ ਤੇ ਕਿਹਾ ਕਿ ਬਦਨਾਮੀ ਨਾਲੋਂ ਚੰਗਾ ਹੈ ਕਿ ਇਹ ਖਾ ਕੇ ਤੁਸੀਂ ਮਰ ਜਾਓ। ਉਸ ਨੇ ਕਿਹਾ ਕਿ ਮੈਂ ਤੇ ਮੇਰਾ ਪਤੀ ਨਰੇਸ਼ ਕੁਮਾਰ (42) ਅਤੇ ਧੀ ਮਾਨਸੀ (16) ਸਲਫ਼ਾਸ ਖਾ ਕੇ ਖ਼ੁਦ ਨੂੰ ਖ਼ਤਮ ਕਰਨ ਜਾ ਰਹੇ ਹਾਂ।
ਇਹ ਵੀ ਪੜ੍ਹੋ : ਕ੍ਰਿਕਟ ਮੈਚਾਂ 'ਤੇ ਦੜਾ ਸੱਟਾ ਲਗਾਉਣ ਤੇ ਨਸ਼ਾ ਤਸਕਰ ਪੁਲਿਸ ਨੇ ਦਬੋਚੇ
ਵੀਡੀਓ 'ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਹਰਦੀਪ ਕੁਮਾਰ, ਉਸ ਦੀ ਪਤਨੀ ਨੀਤੀ ਪਠਾਨੀਆ, ਨਰਿੰਦਰ ਵਿੱਜ ਤੇ ਉਸ ਦੀ ਭੈਣ ਨੀਤੂ, ਜੱਗਾ ਪਟਵਾਰੀ, ਜਸ਼ਪਾਲ ਬੇਦੀ, ਅਮਿਤ ਸੁਨਿਆਰਾ, ਦੀਪਾ ਮਹਾਜਨ, ਅਦਰਸ਼ ਹਨ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਮੌਤ ਤੋਂ ਬਾਅਦ ਇਨਸਾਫ਼ ਦਵਾਇਆ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਸਮੇਤ ਸਲਫ਼ਾਸ ਨਿਗਲ ਲਈ ਅਤੇ ਹਮੇਸ਼ਾਂ ਲਈ ਦੁਨੀਆਂ ਨੂੰ ਛੱਡ ਕੇ ਚਲੇ ਗਏ। ਜਾਣਕਾਰੀ ਅਨੁਸਾਰ ਨਰੇਸ਼ ਇਥੇ ਧਾਰੀਵਾਲ 'ਚ ਹੀ ਗੰਨੇ ਦਾ ਰਸ ਵੇਚਦਾ ਸੀ। ਦੱਸ ਦਈਏ ਕਿ ਪਰਿਵਾਰ ਨੇ ਖ਼ੁਦਕੁਸ਼ੀ ਬਾਰੇ ਆਪਣੇ ਬੇਟੇ ਕੁਨਾਲ (18) ਨੂੰ ਪਤਾ ਨਹੀਂ ਲੱਗਣ ਦਿੱਤਾ। ਸਲਫਾਸ ਖਾਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਗਿਆ ਪਰ ਰਸਤੇ ਵਿਚ ਬਟਾਲਾ ਪਹੁੰਚ ਕੇ ਨਰੇਸ਼ ਦੀ ਮੌਤ ਹੋ ਗਈ ਜਦਕਿ ਮਾਂ ਧੀ ਨੇ ਅੰਮ੍ਰਿਤਸਰ ਪਹੁੰਚ ਕੇ ਦਮ ਦੌੜ ਦਿੱਤਾ। ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।