Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਚੰਡੀਗੜ੍ਹ / ਮੋਹਾਲੀ

ਕ੍ਰਿਕਟ ਮੈਚਾਂ 'ਤੇ ਦੜਾ ਸੱਟਾ ਲਗਾਉਣ ਤੇ ਨਸ਼ਾ ਤਸਕਰ ਪੁਲਿਸ ਨੇ ਦਬੋਚੇ

December 23, 2020 12:15 PM

ਐਸ.ਏ.ਐਸ ਨਗਰ : ਐੱਸ.ਐੱਸ.ਪੀ ਸਤਿੰਦਰ ਸਿੰਘ ਵੱਲੋਂ ਜ਼ਿਲ੍ਹੇ ਵਿੱਚ ਮਾੜੇ ਅਨਸਰਾ ਅਤੇ ਨਸ਼ੇ ਖਿਲਾਫ ਵਿੱਢੀ ਮੁਹਿੰਮ ਤਹਿਤ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਇੰਸਪੈਕਟਰ ਗੁਰਮੇਲ ਸਿੰਘ ਦੀ ਨਿਗਰਾਨੀ ਹੇਠ ਅੱਜ ਸੀ.ਆਈ.ਏ ਸਟਾਫ ਮੋਹਾਲੀ SI ਪਵਨ ਕੁਮਾਰ ਅਤੇ ASI ਦੀਪਕ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਦੌਰਾਨੇ ਗਸ਼ਤ ਇਤਲਾਹ ਮਿਲੀ ਕੇ ਰਾਜੇਸ਼ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 830 ਸੈਕਟਰ -56 ਚੰਡੀਗੜ , ਜੋਨੀ ਬਾਗਲਾ ਪੁੱਤਰ ਪਰੇਮ ਚੰਦ ਵਾਸੀ ਅਨੂਪਗੜ ਜ਼ਿਲਾ ਗੰਗਾਨਗਰ ਹਾਲ ਵਾਸੀ ਫਲੈਟ ਨੰਬਰ 1303 ਜਲਵਾਯੂ ਵਿਹਾਰ ਮੋਹਾਲੀ , ਵਿਜੇ ਰਾਣਾ ਪੁੱਤਰ ਰਸ਼ਪਾਲ ਰਾਣਾ ਵਾਸੀ ਮਕਾਨ ਨੰਬਰ 784 ਸੈਕਟਰ -41 ਏ ਚੰਡੀਗੜ (4) ਅਸ਼ਵਨੀ ਚੌਹਾਨ ਪੁੱਤਰ ਅੰਮੀ ਚੰਦ ਵਾਸੀ ਮਕਾਨ ਨੰਬਰ 1024 ਸੈਕਟਰ -19 ਪੰਚਕੂਲਾ ਜੋ ਕਿ ਕ੍ਰਿਕਟ ਮੈਚਾ ਵਿੱਚ ਦੜਾ ਸੱਟਾ ਲਗਾਉਂਦੇ ਹਨ ਅਤੇ ਇਹ ਆਪਣੇ ਮੋਬਾਇਲ ਅਤੇ ਲੈਪਟਾਪ ਰਾਹੀ ਵੱਡੀ ਪੱਧਰ 'ਤੇ ਮੈਚ ਫਿਕਸਿੰਗ ਦਾ ਧੰਦਾ ਲੈਪਟਾਪ ਅਤੇ ਫੋਨਾਂ ਰਾਹੀਂ ਗੱਡੀ ਆਈ-20 ਵਿੱਚ ਰੱਖ ਕੇ ਚਲਾਉਂਦੇ ਹਨ ਅਤੇ ਇਨ੍ਹਾਂ ਦਾ ਕਾਫੀ ਵੱਡਾ ਸੱਟਾ ਲਗਾਉਣ ਦਾ ਗਿਰੋਹ ਹੈ ਅਤੇ ਇਸ ਦੇ ਨਾਲ ਨਾਲ ਨਸ਼ਾ ਦੀ ਤਸਕਰੀ ਵੀ ਕਰਦੇ ਹਨ ਜੋ ਆਪਣੇ ਪੱਕੇ ਗਾਹਕਾਂ ਨੂੰ ਨਸ਼ੀਲਾ ਪਾਊਡਰ ਵੀ ਸਪਲਾਈ ਕਰਦੇ ਹਨ । ਜਿਸ ਤੇ ਉਕਤਾਨ ਵਿਅਕਤੀਆਂ ਖ਼ਿਲਾਫ਼ ਮੁੱਕਦਮਾ ਨੰਬਰ, 276 ਮਿਤੀ 20-12-2020 ਅ/ਧ 420 ਆਈ.ਪੀ.ਸੀ, 13ਏ-3-67 ਜੂਆ ਐਕਟ ਅਤੇ 22-61-85 NDPS ਐਕਟ ਥਾਣਾ ਸਿਟੀ ਖਰੜ ਦਰਜ ਰਜਿਸਟਰ ਕਰਵਾਇਆ ਗਿਆ ।
ਇਸ ਇਤਲਾਹ ਮੁਤਾਬਕ CIA ਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਸਮੇਤ ਕਾਰ ਸੀ.ਐਚ 01 ਸੀਏ 8055 ਨੇੜੇ ਕ੍ਰਿਸ਼ਚਨ ਸਕੂਲ, ਖਰੜ ਕੋਲ ਕਾਬੂ ਕੀਤਾ। ਇਨ੍ਹਾਂ ਕੋਲ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹਣੋ ਕਰਕੇ ਡੀ.ਐਸ.ਪੀ. ਸਬ ਡਵੀਜ਼ਨ ਖਰੜ -1 ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਨੂੰ ਮੌਕੇ ਪਰ ਬੁਲਾਇਆ ਗਿਆ ਜਿੰਨਾ ਦੀ ਨਿਗਰਾਨੀ ਥੱਲੇ ਉਕਤ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਦੋਸ਼ੀ ਰਾਜੇਸ਼ ਕੁਮਾਰ ਉਕਤ ਦੇ ਕੋਲੋ ਫੜੇ ਲਫਾਫੇ ਵਿੱਚੋਂ 300 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ ਅਤੇ ਗੱਡੀ ਉਕਤ ਦੀ ਤਲਾਸ਼ੀ ਲੈਣ ਤੇ ਗੱਡੀ ਵਿੱਚ ਬੈਠੇ ਵਿਅਕਤੀਆ ਕੋਲੋਂ ਜੋ ਮੋਬਾਇਲ ਫੋਨ ਅਤੇ ਲੈਪਟਾਪ ਚਲਾ ਰਹੇ ਸੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 4 ਮੋਬਾਇਲ ਫੋਨ ਅਤੇ ਸੱਟੇ ਦੀ ਕੁੱਲ ਰਕਮ 2, 02, 000/- ਰੁਪਏ , 2 ਲੈਪਟਾਪ , 10 ਸਰਿੰਜਾ ਅਤੇ 4 ਰਜਿਸਟਰ ਬ੍ਰਾਮਦ ਕੀਤੇ ਗਏ ।
ਉਕਤ ਵਿਅਕਤੀਆਂ ਨੇ ਦੌਰਾਨੇ ਪੁੱਛਗਿੱਛ ਮੰਨਿਆ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਇਸ ਧੰਦੇ ਵਿੱਚ ਪਏ ਹੋਏ ਸੀ ਅਤੇ ਵੱਡੀ ਪੱਧਰ ਤੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੈਚਾ ਵਿੱਚ ਸੱਟਾ ਲਗਾਉਂਦੇ ਸੀ । ਉਕਤ ਵਿਅਕਤੀਆਂ ਵਿੱਚ ਇਨ੍ਹਾਂ ਦੇ ਮੁੱਖੀਆ ਰਾਜੇਸ਼ ਕੁਮਾਰ ਪਾਸਵਾਨ ਉਕਤ ਖ਼ਿਲਾਫ਼ ਪਹਿਲਾਂ ਵੀ ਚੰਡੀਗੜ੍ਹ, ਮੋਹਾਲੀ ਵਿਖੇ ਜੂਆ ਐਕਟ, ਇਰਾਦਾ ਕਤਲ , ਆਰਮਜ਼ ਐਕਟ ਦੇ ਪਰਚੇ ਦਰਜ ਹਨ। ਹੁਣ ਵੀ ਇੱਕ ਮੁੱਕਦਮਾ ਨੰਬਰ 315 ਮਿਤੀ 13-10-2020 ਅ 384 ਧ/ ਆਈ.ਪੀ.ਸੀ. 38, 25-54-59 ਆਰਮਜ਼ ਐਕਟ ਅਤੇ 22, 29 NDPS ਐਕਟ, ਥਾਣਾ ਸੈਕਟਰ-39 ਚੰਡੀਗੜ੍ਹ ਵਿਖੇ ਦਰਜ ਹੋਇਆ ਹੈ। ਜਿਸ ਵਿੱਚ ਵੀ ਇਹ ਹਾਲੇ ਗ੍ਰਿਫ਼ਤਾਰ ਨਹੀਂ ਹੋਇਆ। ਇਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵੱਲੋਂ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ।

 

Have something to say? Post your comment

Subscribe