ਮੁਹਾਲੀ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਹੇਠ ਅਸ਼ੀ ਸਤੀਸ਼ ਕੁਮਾਰ ਸੀ.ਆਈ.ਏ ਸਟਾਫ ਮੁਹਾਲੀ ਸਮੇਤ ਪੁਲਿਸ ਪਾਰਟੀ ਦੇ ਪਿੰਡ ਕੰਬਾਲੀ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਿਕਰਮ ਠਾਕਰ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਸਲਵਾੜ ਥਾਣਾ ਬਿਲਾਸਪੁਰ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਹਾਲ ਵਾਸੀ ਮਕਾਨ ਨੰਬਰ 129 ਪਿੰਡ ਜਗਤਪੁਰਾ ਥਾਣਾ ਸੋਹਾਣਾ ਜ਼ਿਲ੍ਹਾ ਐਸ. ਏ.ਐਸ ਨਗਰ, ਦੀਪਕ ਪੁੱਤਰ ਬੋਬੀ ਵਾਸੀ ਪਿੰਡ ਤਸੋਲੀ ਜ਼ਿਲ੍ਹਾ ਮੇਰੱਠ ਯੂ.ਪੀ ਹਾਲ ਵਾਸੀ ਮਕਾਨ ਨੰਬਰ 251 ਪਿੰਡ ਜਗਤਪੁਰਾ ਥਾਣਾ ਸੋਹਾਣਾ ਜ਼ਿਲ੍ਹਾ ਐਸ.ਏ.ਐਸ ਨਗਰ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਚੰਡੀਗੜ੍ਹ ਤੋਂ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਪਿੰਡ ਜਗਤਪੁਰਾ ਵਿੱਚ ਆਪਣੀਆਂ ਗੱਡੀਆਂ ਨੰਬਰ ਸੀ.ਐਚ.03-ਐਕਸ-3530 ਮਾਰਕਾ ਫੋਰਡ ਆਈਕੋਨ ਰੰਗ ਸਿਲਵਰ ਅਤੇ ਗੱਡੀ ਨੰਬਰ ਸੀ.ਐਚ. 03 ਓ -9103 ਮਾਰਕਾ ਅਲਟੋ ਰੰਗ ਸਿਲਵਰ ਵਿੱਚ ਆਪਣੇ ਅੱਡਿਆਂ ਤੋਂ ਗੱਡੀਆਂ ਵਿੱਚ ਰੱਖ ਕੇ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਜਿਸ 'ਤੇ ਮੁਖਬਰੀ ਦੇ ਆਧਾਰ 'ਤੇ ਉਕਤਾਨ ਵਿਅਕਤੀਆ ਖ਼ਿਲਾਫ਼ ਮੁੱਕਦਮਾ ਥਾਣਾ ਸੋਹਾਣਾ ਵਿਖੇ ਦਰਜ ਕਰਵਾਇਆ ਗਿਆ ਅਤੇ ਇਸ ਇਤਲਾਹ ਮੁਤਾਬਿਕ ਫਿਰ ਦੋ ਵੱਖ ਵੱਖ ਸੀ.ਆਈ.ਏ ਸਟਾਫ ਦੀਆਂ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਤੇ ਦੋ ਵੱਖ ਵੱਖ ਅੱਡਿਆਂ 'ਤੇ ਇੱਕੋ ਸਮੇਂ ਰੇਡ ਕੀਤੀ ਗਈ।ਜੋ ਜਗਤਪੁਰਾ ਰੇਲਵੇ ਲਾਈਨ ਦੇ ਨਾਲ ਨਾਲ ਨੇੜੇ ਗੰਦਾ ਨਾਲਾ ਇੱਕ ਗੱਡੀ ਨੰਬਰ CH03-X-3530 ਮਾਰਕਾ ਫੋਰਡ ਆਈਨ ਰੰਗ ਸਿਲਵਰ ਖੜੀ ਦਿਖਾਈ ਦਿੱਤੀ ਜਿਸ ਪਾਸ ਇੱਕ ਮੋਨਾ ਵਿਅਕਤੀ ਬੈਠਾ ਸੀ ਜਿਸ ਨੂੰ ਪੁਲਿਸ ਪਾਰਟੀ ਵਲੋਂ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਵਿਕਰਮ ਠਾਕੁਰ ਉਕਤ ਦੱਸਿਆ ਜਿਸ ਤੇ ਗੱਡੀ ਨੰਬਰੀ ਸੀ.ਐਚ.03-X-3530 ਦੀ ਤਲਾਸ਼ੀ ਕਰਨ 'ਤੇ ਉਸ ਦੀ ਡਿੱਗੀ ਵਿਚੋਂ 12 ਪੇਟੀਆਂ ਪਾਉਆ ਸ਼ਰਾਬ ਮਾਰਕਾ ਜੋਸ਼ੀਲਾ ਸੰਤਰਾ ਜੋ ਫਾਰ ਸੇਲ ਇਨ ਚੰਡੀਗੜ੍ਹ ਓਨਲੀ ਬ੍ਰਾਮਦ ਕੀਤੀਆਂ ਅਤੇ ਦੂਸਰੀ ਪੁਲਿਸ ਪਾਰਟੀ ਨੂੰ ਜਗਤਪੁਰਾ ਤੋਂ ਫੈਦਾ ਵੱਲ ਨੂੰ ਜਾਂਦੇ ਹੋਏ ਰਸਤੇ ਤੇ ਇੱਕ ਗੱਡੀ ਨੰਬਰੀ CH03 ਓ -9103 ਮਾਰਕਾ ਅਲਟੋ ਰੰਗ ਸਿਲਵਰ ਖੜੀ ਦਿਖਾਈ ਦਿੱਤੀ ਜਿਸ ਵਿੱਚ ਇੱਕ ਨੌਜਵਾਨ ਬੈਠਾ ਸੀ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਡਿੱਗੀ ਵਿੱਚੋਂ 8 ਪੇਟੀਆਂ ਪਾਉਆ ਸ਼ਰਾਬ ਮਾਰਕਾ ਜੋਸ਼ੀਲਾ ਸੰਤਰਾ ਜੋ ਫਾਰ ਸੇਲ ਇਨ ਚੰਡੀਗੜ੍ਹ ਓਨਲੀ ਬ੍ਰਾਮਦ ਕੀਤੀਆਂ। ਉਕਤ ਦੀ ਪਹਿਚਾਣ ਦੀਪਕ ਵਜੋਂ ਹੋਈ ਹੈ। ਦੌਰਾਨ ਤਫਤੀਸ਼ ਉਕਤ ਦੋਨੋ ਵਿਅਕਤੀਆ ਦੀ ਪੁੱਛਗਿੱਛ ਦੇ ਆਧਾਰ 'ਤੇ ਮੁੱਕਦਮਾ ਹਜਾ ਵਿੱਚ ਦੋ ਭਰਾ ਸੁਖਵਿੰਦਰ ਸਿੰਘ ਉਰਫ਼ ਬਿਟੂ ਪੁੱਤਰ ਓਮ ਕੁਮਾਰ ਵਾਸੀ ਸਿਵਾ ਇੰਕਲੇਵ ਜ਼ੀਰਕਪੁਰ ਅਤੇ ਉਸ ਦਾ ਭਰਾ ਪ੍ਰਦੀਪ ਕੁਮਾਰ ਪੁੱਤਰ ਓਮ ਕੁਮਾਰ ਵਾਸੀ ਵਿਕਟੋਰੀਆ-2 ਜ਼ੀਰਕਪੁਰ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ ਜੋ ਇਨ੍ਹਾਂ ਨਾਲ ਮਿਲਕੇ ਪਿਛਲੇ ਕਾਫੀ ਸਮੇਂ ਤੋਂ ਮੁਹਾਲੀ ਦੇ ਜਗਤਪੁਰਾ ਏਰੀਆ ਵਿੱਚ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਆਪਣੀਆਂ ਗੱਡੀਆਂ ਵਿੱਚ ਰੱਖ ਕੇ ਵੇਚਦੇ ਰਹੇ ਹਨ। ਉਕਤ ਵਿਅਕਤੀਆਂ ਵਿਚੋਂ ਵਿਰਕਮ ਠਾਕਰ ਖ਼ਿਲਾਫ਼ ਪਹਿਲਾਂ ਵੀ ਮੁੱਕਦਮਾ ਥਾਣਾ ਸੋਹਾਣਾ ਵਿਖੇ ਦਰਜ ਹੈ । ਜਿਨ੍ਹਾਂ ਦਾ ਪੁਲਿਸ ਰਿਮਾਡ ਹਾਸਿਲ ਕਰ ਕੇ ਇਨ੍ਹਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।