ਗੰਗਟੋਕ : ਸਿੱਕਮ ’ਚ ਫ਼ੌਜ ਦਾ ਇਕ ਵਾਹਨ ਬੀਤੇ ਦਿਨ ਨਾਥੁਲਾ ’ਚ ਭਾਰਤ-ਚੀਨ ਸਰਹੱਦ ਨੇੜੇ ਬਰਫ਼ ਨਾਲ ਲੱਦੇ ਜਵਾਹਰ ਲਾਲ ਨਹਿਰੂ ਰੋਡ ’ਤੇ 17 ਮੀਲ ਦੀ ਦੂਰੀ ’ਤੇ ਤਿਲਕ ਕੇ ਖੱਡ ’ਚ ਜਾ ਡਿੱਗਾ। ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਦੇ ਪਰਖੱਚੇ ਉੱਡ ਗਏ। ਇਸ ਦਰਦਨਾਕ ਸੜਕ ਹਾਦਸੇ ’ਚ ਫ਼ੌਜ ਦੇ ਤਿੰਨ ਜਵਾਨਾਂ ਅਤੇ ਇਕ ਜਵਾਨ ਦੇ 13 ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ’ਚ ਇਕ ਹੋਰ ਜਵਾਨ ਜ਼ਖ਼ਮੀ ਹੋਇਆ ਹੈ, ਜਿਸ ਦਾ ਸਥਾਨਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।