ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਚਲ ਰਿਹਾ ਕਿਸਾਨ ਅੰਦੋਲਨ ਹਰ ਦਿਨ ਜਾਨਲੇਵਾ ਹੁੰਦਾ ਜਾ ਰਿਹਾ ਹੈ। ਸੋਮਵਾਰ ਨੂੰ ਸਿੰਘੂ ਬਾਰਡਰ 'ਤੇ ਅੰਦੋਲਨ 'ਚ ਸ਼ਾਮਿਲ ਪੰਜਾਬ ਦੇ ਕਿਸਾਨ ਨੇ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਅੱਜ ਹੀ ਪਿੰਡ ਦੇ ਕੁਝ ਲੋਕਾਂ ਨਾਲ ਧਰਨੇ ‘ਤੇ ਆਇਆ ਸੀ ਜੇਬ ‘ਚ ਜ਼ਹਿਰ ਦੇ ਨਾਲ ਨਾਲ ਸੁਸਾਈਡ ਨੋਟ ਵੀ ਲੈ ਕੇ ਆਇਆ। ਜ਼ਹਿਰ ਖਾਣ ਵਾਲੇ ਕਿਸਾਨ ਦੀ ਪਛਾਣ ਤਰਨਤਾਰਨ ਦੇ ਪਿੰਡ ਭੱਠਲ ਭਾਈਕੇ ਵਾਸੀ ਨਿਰੰਜਨ ਸਿੰਘ ਦੇ ਰੂਪ ਵੱਜੋਂ ਹੋਈ ਹੈ।
ਇਹ ਵੀ ਪੜ੍ਹੋ : ਪਤਨੀ ਨੇ ਛੱਡੀ ਪਾਰਟੀ ਤਾਂ ਭਾਜਪਾ ਆਗੂ ਨੇ ਭੇਜਿਆ ਤਲਾਕ ਦਾ ਨੋਟਿਸ 🤦♀️
ਮਿਲੀ ਜਾਣਕਾਰੀ ਦੇ ਅਨੁਸਾਰ ਧਰਨੇ ਵਾਲੀ ਜਗ੍ਹਾ ‘ਤੇ ਕਿਸਾਨ ਨਿਰੰਜਨ ਸਿੰਘ ਨੇ ਜ਼ਹਿਰ ਖਾ ਲਿਆ ਜਿਸ ਨੂੰ ਸਾਥੀ ਕਿਸਾਨਾਂ ਨੇ ਗੰਭੀਰ ਹਾਲਤ ਵਿੱਚ ਸਥਾਨਕ ਹਸਪਤਾਲ ਦਾਖਿਲ ਕਰਵਾਇਆ ਜਿੱਥੋਂ ਰੋਹਤਕ ਰੈਫਰ ਕਰ ਦਿੱਤਾ ਗਿਆ। ਕਿਸਾਨ ਦੇ ਕੋਲੋਂ ਮਿਲੇ ਸੁਸਾਈਡ ਨੋਟ 'ਚ ਨਿਰਜੰਨ ਸਿੰਘ ਨੇ ਕਿਹਾ ਕਿ ਕਿਸਾਨ ਆਪਣੀ ਜਾਨ ਦੇ ਦੇਣਗੇ ਪਰ ਆਪਣੀ ਮਾਂ ਵਰਗੀ ਜਮੀਨ ਨੂੰ ਖੋਹਣ ਦਾ ਗਮ ਬਰਦਾਸ਼ਤ ਨਹੀਂ ਕਰਨਗੇ। ਦੇਸ਼ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜਦ ਸਭ ਕੁਝ ਨਿੱਜੀ ਹੱਥਾਂ 'ਚ ਚਲਾ ਜਾਵੇਗਾ ਤਾਂ ਫਿਰ ਕੌਣ ਸਾਡੀਆਂ ਫਸਲਾਂ ਨੂੰ ਖਰੀਦੇਗਾ ਅਤੇ ਜੇ ਖਰੀਦੇਗਾ ਫਿਰ ਉਸ ਦੇ ਉਚਿਤ ਮੁੱਲ ਕਿਉਂ ਦੇਵੇਗਾ।