ਓਡਿਸ਼ਾ : ਸਥਾਨਕ ਸੰਬਲਪੁਰ ਡਵੀਜ਼ਨ ਵਿੱਚ ਤੜਕੇ ਪੁਰੀ-ਸੂਰਤ ਐਕਸਪ੍ਰੇਸ ਟ੍ਰੇਨ ਇੱਕ ਹਾਥੀ ਨਾਲ ਟਕਰਾਉਣ ਮਗਰੋਂ ਪਟੜੀ ਤੋਂ ਉੱਤਰ ਗਈ। ਇਹ ਹਾਦਸਾ ਹਟਿਬਾਰੀ ਅਤੇ ਮਾਨੇਸ਼ਵਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਰਾਤ 2.04 ਵਜੇ ਹੋਇਆ। ਹਾਦਸੇ ਵਿਚ ਹਾਥੀ ਦੀ ਮੌਤ ਹੋ ਗਈ ਹੈ। ਈਸਟ ਕੋਸਟ ਰੇਲਵੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਮਗਰੋਂ ਟ੍ਰੇਨ ਦੇ ਇੰਜਨ ਦੇ ਛੇ ਪਹਿਏ ਪਟੜੀ ਤੋਂ ਉੱਤਰ ਗਏ। ਜ਼ਿਕਰਯੋਗ ਹੈ ਕਿ ਹਾਦਸੇ ਵਿਚ ਯਾਤਰੀਆਂ ਅਤੇ ਲੋਕੋ ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਸੁਰੱਖਿਅਤ ਹਨ।