ਨਵੀਂ ਦਿੱਲੀ : PUBG ਦੇ ਚਾਹੁਣ ਵਾਲਿਆਂ ਨੂੰ ਹੁਣ ਥੋੜਾ ਹੋਰ ਇੰਤਜਾਰ ਕਰਨਾ ਪਵੇਗਾ। ਦੱਸ ਦੇਈਏ ਕਿ PUBG Mobile ਇੰਡੀਆ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਕਈ ਸਾਈਟਸ 'ਤੇ ਪਬਜੀ ਡਾਊਨਲੋਡ ਕਰਨ ਲਈ ਫੇਕ ਲਿੰਕ ਵੀ ਪਾਏ ਜਾ ਰਹੇ ਹਨ। ਜੀ ਦੇ ਚਲਦੇ ਭਾਰਤ ਵਿਚ PUBG ਤੇ ਬੈਨ ਵੀ ਲੱਗ ਗਿਆ ਸੀ। ਪਰ ਹੁਣ ਫਿਰ ਤੋਂ ਇਹ ਗੇਮ ਲਾਂਚ ਹੋਣ ਜਾ ਰਹੀ ਜਿਸਦਾ ਯੂਜ਼ਰਸ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਪਬਜੀ ਮੋਬਾਇਲ ਇੰਡੀਆ ਨੂੰ ਲਾਂਚ ਹੋਣ 'ਚ ਅਜੇ ਥੋੜਾ ਸਮਾਂ ਲੱਗੇਗਾ। ਖ਼ਬਰਾਂ ਦੀ ਮੰਨੀਏ ਤਾਂ ਅਜੇ ਗੇਮ ਲਵਰਸ ਨੂੰ ਅਗਲੇ ਸਾਲ ਮਾਰਚ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜਦੋਂ ਤੋਂ ਕੰਪਨੀ ਵੱਲੋਂ PUBG Mobile India ਲੌਂਚ ਕਰਨ ਦਾ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਖਬਰਾਂ ਦਾ ਬਜ਼ਾਰ ਗਰਮ ਹੈ। ਹੁਣ InsideSport ਦੀ ਇਕ ਖਬਰ ਦੇ ਮੁਤਾਬਕ ਸਾਊਥ ਕੋਰੀਅਨ ਕੰਪਨੀ PUBG ਕਾਰਪੋਰੇਸ਼ਨ ਦੇ ਆਫੀਸ਼ੀਅਲ ਨੇ ਕਿਹਾ ਹੈ ਕਿ PUBG Mobile India 2021 ਮਾਰਚ ਤਕ ਲੌਂਚ ਕੀਤੀ ਜਾ ਸਕਦੀ ਹੈ।