ਮੱਧ ਪ੍ਰਦੇਸ਼ : ਧੀਆਂ ਦੇ ਵਿਆਹ ਵਿਚ ਕੀਮਤੀ ਸਾਮਾਨ, ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਆਦਿ ਦਾਜ ਦੇ ਰੂਪ ਵਿਚ ਤਾਂ ਆਮ ਹੀ ਦਿੱਤਾ ਜਾਂਦਾ ਹੈ ਪਰ ਸਾਡੇ ਹੀ ਦੇਸ਼ ਵਿਚ ਇਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਇਹ ਸਭ ਨਹੀਂ ਸਗੋਂ ਦਾਜ ਵਿਚ ਖਤਰਨਾਕ ਸੱਪ ਦਿੱਤੇ ਜਾਂਦੇ ਹਨ। ਸੱਪ ਵੀ ਇਕ ਦੋ ਨਹੀਂ ਸਗੋਂ ਪੂਰੇ ਇੱਕੀ।
ਅਸਲ ਵਿਚ ਇਹ ਰੀਤ ਮੱਧ ਪ੍ਰਦੇਸ਼ ਦੇ ਗੌਰਆ ਭਾਈਚਾਰੇ ਦੇ ਲੋਕਾਂ ਵਿਚ ਚਲਦੀ ਹੈ। ਇਸ ਭਾਈਚਾਰੇ ਦੇ ਲੋਕ ਆਪਣੀਆਂ ਧੀਆਂ ਦੇ ਵਿਆਹ 'ਚ ਦਾਜ ਦੇ ਰੂਪ ਵਿਚ ਲਾੜੇ ਨੂੰ 21 ਖਤਰਨਾਕ ਸੱਪ ਦਿੰਦੇ ਹਨ। ਇਸ ਭਾਈਚਾਰੇ ਦੇ ਲੋਕ ਅਜਿਹਾ ਮੰਨਦੇ ਹਨ ਕਿ ਜੇਕਰ ਧੀ ਨੂੰ ਦਾਜ ਵਿਚ 21 ਖਤਰਨਾਕ ਸੱਪ ਨਹੀਂ ਦਿੱਤੇ ਗਏ ਤਾਂ ਧੀ ਦਾ ਵਿਆਹ ਟੁੱਟ ਜਾਵੇਗਾ ਜਾਂ ਕੋਈ ਬੇਸ਼ਗਨੀ ਹੋ ਜਾਵੇਗੀ।
ਸੱਪ ਦੇਣ ਦੇ ਪਿੱਛੇ ਇਕ ਹੋਰ ਮੁੱਖ ਕਾਰਨ ਹੈ। ਮੰਨਿਆ ਜਾਂਦਾ ਹੈ ਗੌਰਆ ਸਮਾਜ ਦੇ ਲੋਕ ਪੇਸ਼ੇ ਤੋਂ ਸੱਪ ਫੜਨ ਦਾ ਕੰਮ ਕਰਦੇ ਹੈ, ਜਿਨ੍ਹਾਂ ਨੂੰ ਸਭ ਲੋਕ ਸਪੇਰਾ ਕਹਿੰਦੇ ਹਨ। ਦਾਜ ਵਿਚ ਦਿੱਤੇ ਜਾਣ ਵਾਲੇ ਇਹ 21 ਸੱਪ ਹੀ ਉਨ੍ਹਾਂ ਦੇ ਪੇਸ਼ੇ ਦਾ ਸਾਧਨ ਹਨ। ਸੱਪਾਂ ਦੀ ਖੇਡ ਵਿਖਾ ਕੇ ਅਤੇ ਇਨ੍ਹਾਂ ਜ਼ਹਿਰ ਨੂੰ ਵੇਚ ਕੇ ਵੀ ਇਹ ਲੋਕ ਪੈਸੇ ਕਮਾਉਂਦੇ ਹਨ। ਵਿਆਹ ਵਿਚ ਦਾਜ ਲਈ ਦਿੱਤੇ ਜਾਣ ਵਾਲੇ ਸੱਪ ਕੁੜੀ ਦਾ ਪਿਤਾ ਹੀ ਫੜਦਾ ਹੈ।
ਦੱਸ ਦਈਏ ਕਿ ਧੀ ਦਾ ਵਿਆਹ ਤੈਅ ਹੋਣ ਤੋਂ ਬਾਅਦ ਧੀ ਦਾ ਪਿਤਾ ਸੱਪ ਫੜਨ ਦਾ ਕੰਮ ਸ਼ੁਰੂ ਕਰ ਦਿੰਦਾ ਹੈ, ਜਿਨ੍ਹਾਂ ਨੂੰ ਧੀ ਦੇ ਵਿਆਹ ਦੇ ਦਿਨ ਦਾਜ ਦੇ ਰੂਪ ਵਿਚ ਮੁੰਡੇ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਕੁੜੀ ਦਾ ਪਿਤਾ ਜੇਕਰ ਤੈਅ ਸਮੇਂ ਵਿਚ ਸੱਪ ਨਾ ਫੜ ਸਕੇ ਤਾਂ ਰਿਸ਼ਤਾ ਟੁੱਟ ਜਾਂਦਾ ਹੈ।