ਫਿਰੋਜ਼ਪੁਰ :ਭਾਰਤ-ਪਾਕਿਸਤਾਨ ਸਰਹੱਦ ‘ਤੇ ਫਿਰੋਜ਼ਪੁਰ ਵਾਲੇ ਖੇਤਰ ‘ਚ ਉਸ ਪਾਰ ਤੋਂ ਸੁੱਟੀ ਗਈ ਕਰੋੜਾਂ ਰੁਪਏ ਦੀ ਹੈਰੋਇਨ BSF ਨੇ ਬਰਾਮਦ ਕੀਤੀ ਹੈ। ਇਸ ਬਰਾਮਦਗੀ ਨੂੰ ਲੈਕੇ ਥਾਣਾ ਸਦਰ ਫਿਰੋਜਪੁਰ ਪੁਲਿਸ ‘ਤੇ BSF ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ ਭਾਰਤੀ ਤਸਕਰਾਂ ਦੇ ਇਸ਼ਾਰੇ ‘ਤੇ ਉਸ ਪਾਰ ਤੋਂ ਹੈਰੋਇਨ ਸੁੱਟੀ ਗਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ 136 ਬਟਾਲੀਅਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਸ ਪਾਰ ਦੇ ਤਸਕਰਾਂ ਵੱਲੋਂ ਵੱਲੋਂ ਫਿਰੋਜ਼ਪੁਰ ਦੀ POP ਸ਼ਾਮੇਕੇ ਦੇ ਏਰੀਆ ਤੋਂ ਹੈਰੋਇਨ ਭੇਜੀ ਗਈ ਹੈ। ਜਿਸ ਨੂੰ ਇਸ ਪਾਰ ਦੇ ਤਸਕਰ ਚੁੱਕਣ ਦੀ ਫਿਰਾਕ ਵਿੱਚ ਹਨ। ਇਸ ‘ਤੇ ਕਾਰਵਾਈ ਕਰਦੇ ਹੋਏ ਸਰਚ ਆਪਰੇਸ਼ਨ ਚਲਾਇਆ ਗਿਆ ‘ਤੇ ਪਿਲਰ ਨੰਬਰ 183/16-17 ਦੇ ਕੋਲੋਂ ਹੈਰੋਇਨ ਦੇ 3 ਪੈਕੇਟ ਮਿਲੇ, ਜਿਸ ’ਚੋਂ 2 ਕਿਲੋ 232 ਗ੍ਰਾਮ ਹੈਰੋਇਨ ਸੀ। ਇਸ ਹੈਰੋਇਨ ਦੀ ਕੀਮਤ 11 ਕਰੋੜ 16 ਲੱਖ ਰੁਪਏ ਬਣਦੀ ਹੈ।