Friday, November 22, 2024
 

ਚੰਡੀਗੜ੍ਹ / ਮੋਹਾਲੀ

1967 ਦੀ ਜੰਗ ਨੇ ਭਾਰਤੀ ਸੈਨਾ ਵਿਚ ਉਤਸ਼ਾਹ ਭਰਿਆ : ਲੈਫਟੀਨੈਂਟ ਜਨਰਲ

December 19, 2020 07:08 PM

1967 ਦੀ ਜੰਗ ਵਿੱਚ ਭਾਰਤ ਦੀ ਜਿੱਤ ਨੇ ਏਸ਼ੀਆ ਖਿੱਤੇ ਵਿੱਚ ਤਬਦੀਲੀਆਂ ਲਿਆਂਦੀਆਂ : ਪਰਾਬਲ ਦਾਸਗੁਪਤਾ

ਭਾਰਤ ਨੂੰ ਚੀਨ ਨਾਲ ਲੱਗਦੇ ਖੇਤਰ ਵਿਚ ਆਪਣੀ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ : ਲੈਫਟੀਨੈਂਟ ਜਨਰਲ (ਸੇਵਾ ਮੁਕਤ) ਕੇ.ਜੇ. ਸਿੰਘ

1967 ਦੀ ਜੰਗ ਨੇ ਭਾਰਤੀ ਸੈਨਾ ਵਿਚ ਉਤਸ਼ਾਹ ਭਰਿਆ : ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ. ਚੀਮਾਂ

ਚੰਡੀਗੜ੍ਹ : ਭਾਰਤ ਦੀ ਆਜ਼ਾਦੀ ਤੋਂ ਬਾਅਦ ਤੋਂ ਬਾਅਦ ਭਾਰਤੀ ਫ਼ੌਜੀ ਇਤਿਹਾਸ ਤੇ ਕਿਤਾਬਾਂ ਲਿਖਣ ਦਾ ਰੁਝਾਨ ਸ਼ੁਰੂ ਹੋਇਆ, ਜ਼ੋ ਕਿ ਬਹੁਤ ਹੀ ਸ਼ਲਾਘਾਯੋਗ ਸੀ। ਡੋਕਲਾਮ ਵਿਚ ਭਾਰਤ ਅਤੇ ਚੀਨ ਦਰਮਿਆਨ ਪੈਦਾ ਹੋਏ ਤਣਾਅ ਦੋਰਾਨ ਮੀਡੀਆ ਵਲੋਂ ਕੀਤੀਆਂ ਜਾ ਰਹੀਆਂ ਚਰਚਾਵਾਂ ਵਿੱਚ 1962 ਦੀ ਜੰਗ ਦੇ ਵੇਰਵੇ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਸੀ ਜਦਕਿ 1967 ਵਿਚ ਨਾਥੂਲਾ ਅਤੇ ਚੋ ਲਾ ਵਿਚ ਵਿਚ ਭਾਰਤ ਅਤੇ ਚੀਨ ਦਰਮਿਆਨ ਹੋਈ ਜੰਗ, ਜਿਸ ਵਿਚ ਭਾਰਤ ਵਲੋਂ ਬੇਮਿਸਾਲ ਜਿੱਤ ਦਰਜ ਕੀਤੀ ਗਈ ਸੀ, ਦਾ ਕਿਤੇ ਵੀ ਜ਼ਿਕਰ ਨਹੀਂ ਸੀ ਹੋ ਰਿਹਾ। ਸਭ ਤੋਂ ਵੱਧ ਹੈਰਾਨੀਜਨਕ ਇਸ ਚਰਚਾ ਦੋਰਾਨ ਇਹ ਸੀ ਕਿ 1967 ਦੀ ਜੰਗ ਸਬੰਧੀ ਇਤਿਹਾਸਕਾਰ ਅਤੇ ਰਾਜਨੀਤਕ ਵਿਗਿਆਨਕ ਵੀ ਅਣਜਾਣਤਾ ਪ੍ਰਗਟਾ ਰਹੇ ਸਨ। ਜਦਕਿ ਇਸ ਜੰਗ ਨੇ ਏਸ਼ੀਆ ਖਿੱਤੇ ਵਿਚ ਕਈ ਅਹਿਮ ਤਬਦੀਲੀਆਂ ਲਿਆਂਦੀਆਂ।
ਇਨ੍ਹਾਂ ਸ਼ੁਰੂਆਤ ਸ਼ਬਦਾਂ ਨਾਲ ਮਿਲਟਰੀ ਲਿਟਰੇਚਰ ਫੈਸਟੀਵਲ 2020 ਦੇ ਦੂਸਰੇ ਦਿਨ ਦੀ ਸ਼ੁਰੂਆਤ  ਪਰਾਬਲ ਦਾਸਗੁਪਤਾ ਵਲੋਂ ਲਿਖੀ ਕਿਤਾਬ  'ਵਾਟਰਸੈ਼ਡ 1967 : ਇੰਡੀਆ'ਜ ਫਾਰਗੋਟਨ ਵਿਕਟਰੀ ਓਵਰ ਚਾਇਨਾ' ਉਤੇ ਚਰਚਾ ਲਈ ਰੱਖੇ ਗਏ ਸੈਸ਼ਨ ਦੋਰਾਨ ਮੋਡਰੇਟਰ ਲੈਫਟੀਨੈਂਟ ਜਨਰਲ ( ਸੇਵਾ ਮੁਕਤ) ਐਨ. ਐਸ. ਬਰਾੜ ਵਲੋਂ ਚਰਚਾ ਦੀ ਸ਼ੁਰੂਆਤ ਕੀਤੀ ਗਈ।
 
 ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਵਾਟਰਸੈ਼ਡ 1967 : ਇੰਡੀਆ'ਜ ਫਾਰਗੋਟਨ ਵਿਕਟਰੀ ਓਵਰ ਚਾਇਨਾ' ਦੇ ਲਿਖਾਰੀ ਪਰਾਬਲ ਦਾਸਗੁਪਤਾ ਨੇ ਦੱਸਿਆ ਕਿ ਜਨਰਲ ਸਗਤ ਸਿੰਘ ਵਲੋਂ 1965 ਵਿਚ ਈਸਟ ਜੋਨ ਦੀ ਕਮਾਂਡ ਸੰਭਾਲਣ ਤੋਂ ਬਾਅਦ ਚੀਨ ਨਾਲ ਲੱਗਦੇ ਸਾਰੇ ਭਾਰਤੀ ਇਲਾਕੇ ਦੀ ਪਹਿਚਾਣ ਕੀਤੀ ਅਤੇ ਪੈਟਰੋਲਿੰਗ ਸ਼ੁਰੂ ਕਰਵਾਈ ਅਤੇ ਇਹ ਯਕੀਨੀ ਬਣਾਇਆ ਕਿ ਸੰਕਟ ਦੀ ਘੜੀ ਵਿੱਚ ਭਾਰਤ ਖੇਤਰ ਦੀ ਨਿਸ਼ਾਨਦੇਹੀ ਕਰਨ ਅਸਾਨ ਹੋਵੇ ਤਾਂ ਜ਼ੋ ਚੀਨ ਉਸ ਤੇ ਆਪਣਾ ਅਧਿਕਾਰ ਨਾ ਪੇਸ਼ ਕਰ ਸਕੇ।
 
ਦਾਸਗੁਪਤਾ ਨੇ ਇਸ ਮੌਕੇ 1967 ਦੀ ਜੰਗ ਦੀ ਪਿੱਠ ਭੂਮੀ ਦਾ ਜ਼ਿਕਰ ਕਰਦਿਆਂ ਦਸਿਆ ਕਿ ਚੀਨ ਸਰਕਾਰ ਸਿੱਕਮ ਤੇ ਕਬਜ਼ਾ ਕਰਨ ਲਈ ਪਾਕਿਸਤਾਨ ਨੂੰ ਮੋਹਰਾ ਬਣਾ ਕੇ ਵਰਤਣਾ ਚਾਹੁੰਦਾ ਸੀ। ਇਸ ਲਈ ਚੀਨ ਨੇ ਪਾਕਿਸਤਾਨ ਨੂੰ ਆਪਣੇ ਕਬਜ਼ੇ ਹੇਠਲੇ  ਕਸ਼ਮੀਰ ਵਿਚ ਸੜਕਾਂ ਬਨਾਉਣ ਲਈ ਉਕਸਾਇਆ ਜਿਸ ਤੇ ਭਾਰਤ ਵਲੋਂ ਇਤਰਾਜ਼ ਕੀਤਾ ਗਿਆ। ਚੀਨ ਨੇ ਇਸ ਸਬੰਧੀ ਹੋਈ ਗੱਲਬਾਤ ਵਿਚ ਪਾਕਿਸਤਾਨ ਦੀ ਮਦਦ ਕਰਦਿਆਂ ਇਹ ਪੇਸ਼ਕਸ਼ ਕੀਤੀ ਸੀ ਜੇ ਭਾਰਤ ਕਸ਼ਮੀਰ ਪਾਕਿਸਤਾਨ ਨੂੰ ਦੇ ਦੇਵੇ  ਤਾਂ ਉਸ  ਦੇ ਬਦਲੇ ਵਿੱਚ ਭਾਰਤ ਨੂੰ ਸਿੱਕਮ ਮਿਲ ਜਾਵੇਗਾ । ਭਾਰਤ ਵਲੋਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਚੀਨ ਨੇ ਭਾਰਤ ਦੀ ਤਾਕਤ ਨੂੰ ਪਰਖਣ ਲਈ ਕਈ ਚਾਲਾਂ ਚੱਲੀਆਂ ਤਾਂ ਜ਼ੋ ਭਾਰਤ ਆਪਣੀ ਸਾਰੀ ਸਰਹੱਦਾਂ ਤੇ ਫ਼ੋਜੀ ਤਾਇਨਾਤੀ ਵਧਾ ਦੇਵੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਮਾਮਲੇ ਨੂੰ ਉਠਾ ਸਕੇ ਅਤੇ ਭਾਰਤ ਨੂੰ ਗੱਲਬਾਤ ਲਈ ਮਜਬੂਰ ਕੀਤਾ ਜਾ ਸਕੇ। ਪਰ  ਜਦੋਂ ਚੀਨ ਆਪਣੀਆਂ ਸਾਰੀਆਂ ਚਾਲ ਨਾਕਾਮ ਰਿਹਾ ਤਾਂ ੳੁਸ ਨੇ ਫ਼ੋਜੀ ਹਮਲਾ ਕਰ ਦਿੱਤਾ ਜਿਸ ਦਾ ਭਾਰਤੀ ਸੈਨਾ ਵਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਅਤੇ ਚੀਨ ੳੁਤੇ ਜਿੱਤ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਭਾਰਤੀ ਸੈਨਾ ਨੂੰ ਇਕ ਅਜਿਹਾ ਉਤਸ਼ਾਹ ਨਾਲ ਭਰ ਦਿੱਤਾ ਜਿਸ ਦਾ ਟਾਕਰਾ ਕਰਨ ਵਿਚ ਚੀਨ ਅਜੇ ਵੀ ਸਮਰੱਥ ਨਹੀਂ ਹੋਇਆ ਅਤੇ ਇਸ ਗੱਲ ਦਾ ਸਬੂਤ ਸਾਨੂੰ ਗਲਵਾਨ ਘਾਟੀ ਵਿਚ ਵਾਪਰੀ ਘਟਨਾ ਤੋਂ ਮਿਲਦਾ ਹੈ। ਜਿੱਥੇ ਸਾਡੇ ਬਹਾਦਰ ਸੈਨਿਕਾਂ ਨੇ ਇੱਕ ਵਾਰ ਮੁੜ ਚੀਨ ਸੈਨਿਕਾਂ ਨੂੰ ਧੂੜ ਚਟਾ ਦਿੱਤੀ ਸੀ।
 
ਬਹਿਸ ਵਿੱਚ ਭਾਗ ਲੈਂਦਿਆਂ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਕੇ. ਜੇ. ਸਿੰਘ ਨੇ ਕਿਹਾ ਕਿ ਮੈਨੂੰ ਈਸਟ ਕਮਾਂਡ ਵਿਚ 1978 ਵਿਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਨੂੰ ਇਹ ਜਾਣ ਕੇ ਬਹੁਤ ਦੁਖ ਹੋਇਆ ਕਿ 1967 ਦੀ ਇਸ ਅਹਿਮ ਜੰਗ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਸੀ। ਉਨ੍ਹਾਂ ਦੱਸਿਆ ਕਿ ਜਨਰਲ ਸਗਤ ਸਿੰਘ ਨੇ ਚੀਨੀ ਹਮਲੇ ਤੋਂ ਬਾਅਦ ਬਿਨਾਂ ਕਿਸੇ ਦੇਰੀ ਜੁਆਬੀ ਕਾਰਵਾਈ ਕਰ ਦਿੱਤੀ ਸੀ।
ਉਨ੍ਹਾਂ ਇਸ ਮੌਕੇ ਕਿਹਾ ਕਿ ਮੌਜੂਦਾ ਸਮੇਂ ਭਾਰਤ ਨੂੰ ਚੀਨ ਨਾਲ ਲੱਗਦੇ ਖੇਤਰ ਵਿਚ ਆਪਣੀ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਕਿੳੁ ਕਿ ਭਾਰਤ ਹਰ ਖੇਤਰ ਵਿਚ ਚੀਨ ਦੀ ਬਰਾਬਰੀ ਕਰਦਾ ਹੈ ਉਹ ਭਾਵੇਂ ਤਾਕਤ ਦੀ ਗੱਲ ਹੋਵੇ ਭਾਵੇਂ ਤਕਨੀਕ ਦੀ।
ਚਰਚਾ ਵਿੱਚ ਭਾਗ ਲੈਂਦਿਆਂ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾਂ ਨੇ ਕਿਹਾ ਕਿ ਭਾਰਤ ਦੀ ਇਸ ਜਿੱਤ ਨੇ ਜਿਥੇ ਭਾਰਤੀ ਸੈਨਾ ਵਿਚ ਉਤਸ਼ਾਹ ਭਰਿਆ ਸੀ ਉਥੇ ਨਾਲ ਹੀ ਚੀਨ ਨੂੰ ਭਾਰਤ ਨਾਲ ਸਮਝੌਤਾ ਕਰਨ ਲਈ ਮਜਬੂਰ ਕਰਨ ਦੇ ਨਾਲ-ਨਾਲ ਸਿੱਕਮ ਨੂੰ ਭਾਰਤ ਦਾ ਹਿੱਸਾ ਵੀ ਮੰਨਿਆ ਸੀ।
ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਏਸ਼ੀਆ ਦੇ ਖਿੱਤੇ ਵਿਚ ਵੱਡੀ ਤਬਦੀਲੀ ਲਿਆਂਦੀ ਜਿਸ ਤਹਿਤ 1971 ਵਿਚ ਬੰਗਲਾਦੇਸ਼ ਹੋਂਦ ਵਿਚ ਆ ਸਕਿਆ ਅਤੇ ਇਸ ਲੜਾਈ ਵਿਚ ਚੀਨ ਨੇ ਪਾਕਿਸਤਾਨ ਦਾ ਸਾਥ ਨਾ ਦਿੱਤਾ।
 

Have something to say? Post your comment

Subscribe