Friday, November 22, 2024
 

ਚੰਡੀਗੜ੍ਹ / ਮੋਹਾਲੀ

ਕਿਸਾਨੀ ਅੰਦੋਲਨ ਬਾਰੇ ਬੇਤੁਕੀ ਬਿਆਨਬਾਜ਼ੀ ਕਰ ਰਹੀ ਬੀਬੀ ਹੈ ਜਗੀਰ ਕੌਰ : ਖਹਿਰਾ

December 19, 2020 04:49 PM

ਮੁਹਾਲੀ: ਕਿਸਾਨ ਅੰਦੋਲਨ ਨੂੰ ਲੈ ਕੇ  ਬੀਬੀ ਜਗੀਰ ਕੌਰ ਦੀ ਬੇਤੁਕੀ ਸਟੇਟਮੈਂਟ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਕੁੱਝ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਕਹਿੰਦੇ ਨੇ ਵੀ ਇਹ  ਦਿੱਲੀ ਬਾਰਡਰ  ਤੇ ਸਾਰਾ ਅੰਦੋਲਨ ਅਸੀਂ ਬਿਠਾਇਆ ਹੈ ਖਹਿਰਾ ਨੇ ਕਿਹਾ ਕਿ ਇਸ ਨਾਲੋਂ ਮਨ ਘੜਤ , ਝੂਠੀ ਸਟੇਟਮੈਂਟ ਨਹੀਂ ਕੋਈ ਦੇ ਸਕਦਾ।  ਉਹਨਾਂ ਕਿਹਾ ਕਿ ਜਿਹੜੀ ਗੱਲ ਮੋਦੀ ਕਹਿ ਰਿਹਾ ਹੈ ਕਿ ਵੀ ਇਹ ਸਾਰੀ ਸ਼ਰਾਰਤ ਸਾਡੇ ਵਿਰੋਧੀਆਂ ਦੀ ਹੈ ਇਸਤੇ ਬੀਬੀ ਜਗੀਰ ਕੌਰ ਦਾ ਬਿਆਨ ਸਚ ਕਰ ਰਿਹਾ ਹੈ ਇਸਦਾ ਇਹੀ ਮਤਲਬ ਹੈ ਕਿ  ਉਹ ਬੀਜੇਪੀ ਦੇ ਹੱਥਾਂ ਵਿਚ ਅਜਿਹੀ ਦਲੀਲ ਪੇਸ਼ ਕਰ ਰਹੀ ਹੈ ਜਿਹੜੀ ਉਸਨੂੰ ਸੂਟ ਕਰ ਰਹੀ ਹੈ। ਕੁੱਲ ਮਿਲਾ ਕਿ ਸਾਡੇ ਕਿਸਾਨ ਅੰਦੇਲਨ ਨੂੰ ਖਰਾਬ ਕਰਨ, ਉਸਦਾ ਮਜ਼ਾਕ ਉਡਾਉਣ ਲਈ ਇਹ ਬਿਆਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇ ਅਕਾਲੀ ਦਲ ਦਾ ਕੋਈ ਵਰਕਰ ਇਹ ਗੱਲ ਕਹਿ ਦਿੰਦਾ ਤਾਂ ਗੱਲ ਸਮਝ 'ਚ ਵੀ ਆਉਂਦੀ ਹੈ ਕਿ ਉਸਨੂੰ ਇਸ ਗੱਲ ਦਾ ਇਲਮ ਨਹੀਂ ਪਰ SGPC ਦੀ ਪ੍ਰਧਾਨ ਦਾ ਇਹ ਗੱਲ ਕਹਿਣਾ ਬੜਾ ਮੰਦਭਾਗੀ ਹੈ।  ਖਹਿਰਾ ਨੇ ਕਿਹਾ ਕਿ ਮੁੱਢਲੀ ਗੱਲ ਤਾਂ ਇਹ  ਹੈ ਕਿ ਅਕਾਲੀ ਦਲ ਆਪਣੇ ਅਸੂਲਾਂ ਚੋਂ ਭਟਕ ਚੁੱਕਿਆ ਹੈ ਉਸਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕਿਸ ਪਾਸੇ ਜਾਈਏ, ਕੀ ਕਰੀਏ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਜੋ ਕਦਮ ਬਾਦਲ ਦਲ ਵੱਲੋਂ ਚੁੱਕੇ  ਗਏ ਉਹ ਸਾਰੇ ਉਲਟ ਗਏ ਕਿਉਂਕਿ ਲੋਕ ਇਹਨਾਂ ਨੂੰ ਸਮਝ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਿਲਾਂ ਨੂੰ ਫਾਇਦੇਮੰਦ ਦੱਸਿਆ ਜਦੋਂ ਲੋਕਾਂ ਨੇ ਜੁੱਤੀ ਲਾ ਲਈ ਇਹਨਾਂ ਦੇ ਦੁਆਲੇ ਹੋ ਗਏ ਉਦੋਂ  ਬੀਬਾ ਬਾਦਲ ਨੇ ਅਸਤੀਫਾ ਦਿੱਤਾ, ਫਿਰ ਗਠਜੋੜ ਤੋੜਿਆ ਪਰ ਇਹਨਾਂ ਦਾ ਕੋਈ ਅਸਰ ਨਹੀਂ ਪਿਆ। ਖਾਸ ਕਰਕੇ ਸਿੱਖ ਭਾਈਚਾਰੇ  ਤੇ ਕਿਉਂਕਿ ਸਿੱਖਾਂ ਨੇ ਇਹਨਾਂ ਦਾ ਅਸਲ ਚਿਹਰਾ ਪਹਿਚਾਣ  ਲਿਆ।  ਉਹਨਾਂ ਕਿਹਾ ਜੋ ਇਹ ਸਟੇਟਮੈਂਟ ਦੇ ਰਹੇ ਹਨ ਉਹ  ਅੰਦੋਲਨ ਨੂੰ ਕੰਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੇ ਅਕਾਲੀ ਦਲ ਲੋਕਾਂ ਲਈ ਸੰਘਰਸ਼ ਕਰਦੀ ਰਹਿੰਦੀ ਤੇ ਵੱਡਾ ਬਾਦਲ ਇਸਨੂੰ ਟੱਬਰ ਦੀ ਪਾਰਟੀ ਨਾ ਬਣਾਉਂਦਾ ਤਾਂ ਇਸ  ਸੰਘਰਸ਼ ਦੀ ਅਗਵਾਈ ਅਕਾਲੀ ਦਲ ਨੇ ਕਰਨੀ ਸੀ।

 

 

 

Have something to say? Post your comment

Subscribe