Friday, November 22, 2024
 

ਰਾਸ਼ਟਰੀ

ਵਿਆਹ ਦਾ ਝਾਂਸਾ ਦੇ ਕੇ ਕੀਤਾ ਜਿਸਮਾਨੀ ਸ਼ੋਸ਼ਣ

December 19, 2020 11:44 AM

ਕਾਨਪੁਰ : ਸਥਾਨਕ ਗੋਵਿੰਦਨਗਰ ਥਾਣਾ ਖੇਤਰ ਅਧੀਨ ਇਕ ਕਾਰਖਾਨੇ ਦੇ ਮਾਲਕ ਨੇ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਜਿਸਮਾਨੀ ਸ਼ੋਸ਼ਣ ਕੀਤਾ। ਦੋਸ਼ੀ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 70 ਹਜ਼ਾਰ ਰੁਪਏ ਵੀ ਮਾਰ ਲਈ। ਪੀੜਤ ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਿਦਿਆਰਥਣ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ। ਪਰਿਵਾਰ ਵਿੱਚ ਛੋਟਾ ਭਰਾ ਹੈ ਅਤੇ ਮਾਂ ਫੈਕਟਰੀ ਵਿੱਚ ਕੰਮ ਕਰਦੇ ਹਨ ।ਕਰੀਬ ਤਿੰਨ ਸਾਲ ਪਹਿਲਾਂ ਅੰਡਰ ਗਾਰਮੇਂਟ ਦਾ ਕਾਰਖਾਨਾ ਚਲਾਉਣ ਵਾਲੇ ਗੁਆਂਢੀ ਅਭੇ ਯਾਦਵ ਉਰਫ਼ ਛੋਟੂ ਨਾਲ ਦੋਸਤੀ ਕੀਤੀ।
ਬਾਲਿਗ ਹੋਣ 'ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨੇ ਲੜਕੀ ਨਾਲ ਬਲਾਤਕਾਰ ਕੀਤਾ। ਦੱਸ ਦਈਏ ਕਿ ਦੋਸ਼ੀ ਨੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਜ਼ਰੀਏ ਬਲੈਕਮੇਲ ਕਰ ਕੇ ਲੜਕੀ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਰੁਪਏ ਵੀ ਹੜੱਪ ਲਏ। ਵਿਆਹ ਦੀ ਗੱਲ ਕਰਨ 'ਤੇ ਮਾਂ ਦਾ ਕਤਲ ਕਰਵਾਉਣ ਦੀ ਧਮਕੀ ਦਿੱਤੀ ਜਿਸ ਤੇ ਪੀੜਤ ਨੇ ਥਾਣੇ ਵਿੱਚ ਗੁਹਾਰ ਲਗਾਈ। ਥਾਣਾ ਮੁਖੀ ਅਨੁਰਾਗ ਮਿਸ਼ਰਾ ਨੇ ਦੱਸਿਆ ਕਿ ਰਿਪੋਰਟ ਦਰਜ ਕਰ ਦੋਸ਼ੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

 

Have something to say? Post your comment

 
 
 
 
 
Subscribe