Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸੰਸਾਰ

ਅਮਰੀਕਾ : ਖ਼ਤਰਨਾਕ ਬਰਫ਼ੀਲੇ ਤੁਫ਼ਾਨ ਨੇ ਲਾ ਦਿਤੀਆਂ ਬਰੇਕਾਂ

December 18, 2020 10:51 AM

ਵਾਸ਼ਿੰਗਟਨ: ਅਮਰੀਕਾ ਵਿਚ ਬਰਫੀਲਾ ਤੁਫ਼ਾਨ ਇਸ ਤਰ੍ਹਾਂ ਆਇਆ ਕਿ ਸੱਭ ਕੁੱਝ ਜੰਮ ਗਿਆ, ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ, ਸਾਰੀਆਂ ਸੜਕਾਂ ਬਰਫ ਨਾਲ ਢੱਕ ਗਈਆਂ। ਮਾਹਰਾਂ ਕਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਬਰਫੀਲਾ ਤੁਫਾਨ ਬਾਹੁਤ ਦੇਰ ਬਾਅਦ ਆਇਆ ਹੈ। ਪ੍ਰਸ਼ਾਸਨ ਵੀ ਇਕ ਦੇ ਬਾਅਦ ਇਕ ਆ ਰਹੀਆਂ ਆਫਤਾਂ ਕਾਰਨ ਪ੍ਰੇਸ਼ਾਨ ਹੈ। ਮੈਸਾਚੁਸਟੇਸ ਦੇ ਬਾਸਟਨ ਵਿਚ ਇੰਨੀ ਬਰਫ ਪਈ ਕਿ ਇੱਥੇ ਖੜ੍ਹੀਆਂ ਗੱਡੀਆਂ ਬਰਫ ਨਾਲ ਲੱਦ ਗਈਆਂ। ਜਾਣਕਾਰੀ ਮੁਤਾਬਕ ਅਮਰੀਕਾ ਦੇ ਉੱਤਰ-ਪੂਰਬੀ ਸੂਬਿਆਂ ਵਿਚ ਕਾਫੀ ਬਰਫਬਾਰੀ ਹੋਈ। ਨਿਊਯਾਰਕ, ਪੈਨਸਿਲਵੇਨੀਆ ਅਤੇ ਦੂਜੇ ਪੂਰਬ-ਉੱਤਰੀ ਸੂਬਿਆਂ ਵਿਚ ਲੱਖਾਂ ਲੋਕਾਂ ਨੇ ਇਕ ਫੁੱਟ ਤੋਂ ਜ਼ਿਆਦਾ ਬਰਫ ਨੂੰ ਦੇਖਿਆ। ਇਸ ਦੇ ਚੱਲਦਿਆਂ 6 ਕਰੋੜ ਤੋਂ ਜ਼ਿਆਦਾ ਲੋਕ ਮੇਨ ਤੋਂ ਲੈ ਕੇ ਉੱਤਰੀ ਕੈਰੋਲੀਨਾ ਤੱਕ ਅਲਰਟ ਦੇ ਦਾਇਰੇ ਵਿਚ ਰਹੇ। ਨਿਊਯਾਰਕ ਦੇ ਬ੍ਰਾਇੰਟ ਪਾਰਕ ਵਿਚ ਜੋਸਫੀਨ ਸ਼ਾ ਲਾਵੇਲ ਮੈਮੋਰੀਅਲ ਝਰਨਾ ਬਰਫ ਨਾਲ ਢਕਿਆ ਮਿਲਿਆ। ਨਿਊਯਾਰਕ ਸਿਟੀ ਵਿਚ ਰੈਸਟੋਰੈਂਟ ਆਦਿ ਵੀ ਭਾਰੀ ਬਰਫਬਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਪਾਰਕਾਂ ਵਿਚ ਪਈਆਂ ਕੁਰਸੀਆਂ 'ਤੇ ਬਰਫ ਦੀ ਮੋਟੀ ਪਰਤ ਜੰਮ ਗਈ।
ਪ੍ਰਸ਼ਾਸਨ ਨੇ ਫਟਾਫਟ ਫੈਸਲਾ ਲੈਂਦੇ ਹੋਏ ਬਰਫੀਲੇ ਤੂਫ਼ਾਨ ਕਾਰਨ 600 ਉਡਾਣਾਂ ਰੱਦ ਕਰ ਦਿਤੀਆਂ। ਕਈ ਥਾਵਾਂ 'ਤੇ ਬੱਸਾਂ-ਰੇਲ ਗੱਡੀਆਂ ਵੀ ਰੱਦ ਰਹੀਆਂ ਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ। ਟਾਈਮਜ਼ ਸਕੁਆਇਰ ਦੇ ਬਾਹਰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬਰਫ ਦਾ ਪਹਾੜ ਹੀ ਬਣ ਗਿਆ ਹੋਵੇ। ਦਰੱਖ਼ਤ ਤੇ ਪੌਦੇ ਸਭ ਬਰਫ ਨਾਲ ਲੱਦੇ ਹੋਏ ਸਨ। ਵਰਜੀਨੀਆ ਵਿਚ ਬਰਫਬਾਰੀ ਤੇ ਮੀਂਹ ਕਾਰਨ ਕਈ ਘਰਾਂ ਤੇ ਵਪਾਰਕ ਸੰਸਥਾਵਾਂ ਦੀ ਬੱਤੀ ਗੁੱਲ ਰਹੀ। ਫਿਲਹਾਲ ਅਧਿਕਾਰੀਆਂ ਦੇ ਆਦੇਸ਼ਾਂ ਉਤੇ ਸਫਾਈ ਕਰਮੀ ਅਤੇ ਹੋਰਾਂ ਦੀ ਮਦਦ ਨਾਲ ਸੜਕਾਂ ਉਤੋਂ ਬਰਫ ਦੀ ਵਿਛੀ ਹੋਈ ਬਰਫ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

10 ਹਜ਼ਾਰ ਭਾਰਤੀਆਂ ਨੂੰ ਇਜ਼ਰਾਈਲ ਦਵੇਗਾ ਰੁਜ਼ਗਾਰ, ਪੜ੍ਹੋ ਤਫ਼ਸੀਲ

(Video) ਨਾਈਜੀਰੀਆ 'ਚ ਧਮਾਕਾ, 48 ਮੌਤਾਂ

ਬ੍ਰਾਜ਼ੀਲ ਦੀ ਅਦਾਲਤ ਨੇ ਐਲੋਨ ਮਸਕ ਦੇ X ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ

ਜੇ ਮੈਨੂੰ ਨੁਕਸਾਨ ਹੋਇਆ ਤਾਂ ਫੌਜ, ਆਈਐਸਆਈ ਮੁਖੀ ਜ਼ਿੰਮੇਵਾਰ ਹਨ : ਇਮਰਾਨ

ਪਾਕਿਸਤਾਨ 23 ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਨੇਤਨਯਾਹੂ ਦੇ ਗੜ੍ਹ 'ਤੇ ਰਾਕੇਟ-ਡਰੋਨ ਬੰਬਾਰੀ, ਹਿਜ਼ਬੁੱਲਾ ਨੇ ਅੱਜ ਹੀ ਜੰਗ ਕਿਉਂ ਸ਼ੁਰੂ ਕਰ ਦਿੱਤੀ ?

ਟੈਲੀਗ੍ਰਾਮ ਮੈਸੇਜਿੰਗ ਐਪ ਦੇ CEO ਦੁਰੋਵ ਫਰਾਂਸ ਵਿੱਚ ਗ੍ਰਿਫਤਾਰ

ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਕਿਵੇਂ ਰਿਹਾ, ਪੜ੍ਹੋ ਪੂਰੀ ਜਾਣਕਾਰੀ

ਪੋਲੈਂਡ ਦੀ ਧਰਤੀ ਤੋਂ PM ਮੋਦੀ ਦੀ ਇਜ਼ਰਾਈਲ ਅਤੇ ਰੂਸ ਨੂੰ ਸਲਾਹ

5 ਅਫਗਾਨੀਆਂ ਨੂੰ ਮਾਰ ਕੇ ਖੰਭੇ 'ਤੇ ਲਟਕਾ ਦਿੱਤਾ, ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਲਾਸ਼ਾਂ ਵਾਪਸ ਕੀਤੀਆਂ

 
 
 
 
Subscribe