ਨਵੀਂ ਦਿੱਲੀ : ਦਿੱਲੀ-ਐੱਨਸੀਆਰ ਵਿਚ ਵੀਰਵਾਰ ਰਾਤ ਲਗਪਗ 11.45 ਮਿੰਟ ’ਤੇ ਭੂਚਾਲ ਦੇ ਤਕੜੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕ ਡਰ ਕੇ ਘਰਾਂ ਤੋਂ ਬਾਹਰ ਨਿਕਲ ਆਏ। ਰਿਐਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 4.2 ਦਰਜ ਕੀਤੀ ਗਈ। ਭੂਚਾਲ ਦੇ ਝਟਕੇ ਦਿੱਲੀ ਤੋਂ ਲੈ ਕੇ ਨੋਏਡਾ, ਗਾਜੀਆਬਾਦ, ਗੁਰੂਗ੍ਰਾਮ ਤਕ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਟਮੋਲਾਜੀ ਮੁਤਾਬਕ, ਭੂਚਾਲ ਦਾ ਕੇਂਦਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਸੀ ਜਿਸ ਦੇ ਝਟਕੇ ਦਿੱਲੀ ਐੱਨਸੀਆਰ ਦੇ ਇਲਾਕਿਆਂ ਤਕ ਮਹਿਸੂਸ ਕੀਤੇ ਗਏ।