ਕੋਰੋਨਾ ਦੌਰ 'ਚ ਆਈ ਮੰਦੀ ਕਾਰਨ ਪ੍ਰਸਾਸ਼ਨ ਨੂੰ ਮਦਦ ਦੀ ਅਪੀਲ
ਚੰਡੀਗੜ੍ਹ : ਸਥਾਨਕ ਚੰਡੀਗੜ੍ਹ ਟੈਂਟ ਡੀਲਰ ਸੁਸਾਇਟੀ ਵੱਲੋਂ ਪ੍ਰਧਾਨ ਚਰਨਜੀਤ ਸਿੰਘ ਵਿੱਲੀ ਅਤੇ ਹਰਦੀਪ ਸਿੰਘ ਕੌਂਸਲਰ ਅਤੇ ਸਾਬਕਾ ਡਿਪਟੀ ਮੇਅਰ ਦੀ ਅਗਵਾਈ ਵਿੱਚ ਚੰਡੀਗੜ੍ਹ ਮਿਉਂਸੀਪਲ ਕਾਰਪੋਰੇਸ਼ਨ ਕਮਿਸ਼ਨਰ ਕੇ ਕੇ ਯਾਦਵ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਟੈਂਟ ਹਾਊਸ ਮਾਲਕਾਂ ਨੇ ਕਰੋਨਾਂ ਮਹਾਂਮਾਰੀ ਦੇ ਮੱਦੇਨਜ਼ਰ ਬਿਜ਼ਨਸ ਵਿਚ ਆਈ ਮੰਦੀ ਕਾਰਨ ਪ੍ਰਸ਼ਾਸ਼ਨ ਨੂੰ ਮਦਦ ਕਰਨ ਦੀ ਅਪੀਲ ਕੀਤੀ।
ਮੰਗ ਪੱਤਰ ਵਿੱਚ ਰੱਖੀਆਂ ਮੰਗਾਂ ਵਿਚ ਬਿਜਲੀ ਅਤੇ ਪਾਣੀ ਦੇ ਬਿੱਲਾਂ ਵਿਚ ਰਾਹਤ ਦੇਣ ਦੀ ਬੇਨਤੀ ਕੀਤੀ ਗਈ ਅਤੇ ਕਮਿਊਨਿਟੀ ਸੈਂਟਰ ਦੀ ਬੁਕਿੰਗ ਫੀਸ 50 ਪ੍ਰਤੀਸ਼ਤ ਘਟਾਉਣ ਦੀ ਮੰਗ ਕੀਤੀ ਗਈ ਗਈ ਤਾਂ ਜੌ ਸ਼ਹਿਰ ਦੇ ਵਸਨੀਕਾਂ ਦੇ ਖਰਚੇ ਨੂੰ ਘਟਾਇਆ ਜਾ ਸਕੇ। ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰਾਂ ਵਿਚ ਰਸੋਈ ਦੇ ਲਈ ਢੁਕਵੀਂ ਅਤੇ ਮੌਸਮ ਦੇ ਅਨੁਕੂਲ ਜਗ੍ਹਾ ਨਿਰਧਾਰਿਤ ਕਰਨ ਦੀ ਮੰਗ ਕੀਤੀ ਗਈ ਤਾਂ ਜੌ ਮੌਸਮ ਕਰਕੇ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਹਰ ਇੱਕ ਕਮਿਊਨਿਟੀ ਸੈਂਟਰ ਲਈ ਇੱਕ ਨਿਰਧਾਰਿਤ ਪਾਰਕਿੰਗ ਸਥਾਨ ਮੁੱਹਈਆ ਕਰਵਾਇਆ ਜਾਵੇ ਜਿਸ ਨਾਲ ਜਿੱਥੇ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਰਾਹਤ ਹੋਵੇਗੀ ਉਥੇ ਹੀ ਐਮ ਸੀ ਨੂੰ ਆਮਦਨੀ ਵੀ ਹੋਵੇਗੀ। ਇਹ ਵੀ ਮੰਗ ਕੀਤੀ ਗਈ ਕਿ ਕਮਿਊਨਿਟੀ ਸੈਂਟਰ ਵਿਚ ਟੈਂਟ ਲਗਾਉਣ ਲਈ ਇੱਕ ਦਿਨ ਪਹਿਲਾਂ ਮਨਜ਼ੂਰੀ ਦਿੱਤੀ ਜਾਵੇ ਤਾਂ ਜੌ ਅਸਾਨੀ ਨਾਲ ਪ੍ਰਬੰਧ ਹੋ ਸਕੇ। ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰਾਂ ਵਿੱਚ ਬਿਜਲੀ ਸਪਲਾਈ ਨੂੰ ਖਾਣਾ ਬਣਾਉਣ ਵਾਲੀ ਜਗ੍ਹਾ ਤੱਕ ਉਪਲਬਧ ਕਰਵਾਇਆ ਜਾਵੇ।