ਨਵੀਂ ਦਿੱਲੀ : -ਚੱਕਰਵਤੀ ਤੂਫਾਨ ਫਾਨੀ ਨੂੰ ਲੈ ਕੇ ਮੌਸਮ ਵਿਭਾਗ ਨੇ ਦੇਸ਼ 'ਚ ਅਲਰਟ ਜਾਰੀ ਕੀਤਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਾਨੀ ਤੂਫਾਨ ਨੂੰ ਲੈ ਕੇ ਕੀਤੀ ਜਾ ਰਹੀਆਂ ਤਿਆਰੀਆਂ ਦੀਆਂ ਸਮੀਖਿਆ ਕੀਤੀ। ਇਸ ਬੈਠਕ 'ਚ ਉਭਰਦੀਆਂ ਸਥਿਤੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰਭਾਵਿਤ ਸੂਬਿਆਂ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਈ ਰੱਖਣ ਅਤੇ ਬਚਾਅ-ਰਾਹਤ ਲਈ ਉਪਾਅ ਕੀਤੇ ਜਾ ਰਹੇ ਹਨ। ਇਸ ਬੈਠਕ 'ਚ ਕੈਬਨਿਟ ਸਕੱਤਰ, ਪੀ. ਐੱਮ ਦਾ ਐਡੀਸ਼ਨਲ ਸਕੱਤਰ, ਗ੍ਰਹਿ ਸਕੱਤਰ ਅਤੇ ਆਈ. ਐੱਮ. ਡੀ, ਐੱਨ. ਡੀ. ਆਰ. ਐੱਫ, ਐੱਨ. ਡੀ. ਐੱਮ. ਏ, ਪੀ. ਐੱਮ. ਓ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਪਹੁੰਚੇ।