ਕੁਆਲਾਲੰਪੁਰ : ਆਲਮੀ ਪੱਧਰ ਤੇ ਫੈਲੀ ਕੋਰੋਨਵੀਰਸ ਅਲਾਮਤ ਦਿਨੋ ਦਿਨ ਬਲਵਾਨ ਹੁੰਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮਲੇਸ਼ੀਆ ਤੋਂ ਹੈ ਜਿੱਥੇ ਦਸਤਾਨੇ ਬਣਾਉਣ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਦੇ ਇਕ ਮੁਲਾਜ਼ਮ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ 'Top' ਦੁਨੀਆਂ ਦੀ ਸਭ ਤੋਂ ਵੱਡੀ ਦਸਤਾਨੇ ਬਣਾਉਣ ਵਾਲੀ ਕੰਪਨੀ ਹੈ। ਕੰਪਨੀ ਨੇ ਰਾਇਟਰ ਨੂੰ ਈਮੇਲ 'ਚ ਦੱਸਿਆ ਕਿ ਉਕਤ ਮਜ਼ਦੂਰ ਨੇਪਾਲ ਦਾ ਰਹਿਣ ਵਾਲਾ ਸੀ। 29 ਸਾਲਾ ਵਿਅਕਤੀ ਦੀ ਸ਼ਨੀਵਾਰ ਨੂੰ ਫੇਫੜਿਆਂ ਦੀ ਫਾਈਬਰੋਸਿਸ ਨਾਲ ਕੋਵਿਡ-19 ਦੇ ਕਾਰਨ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ : ਗੂਗਲ ਨੇ ਸੇਵਾਵਾਂ ਪ੍ਰਭਾਵਤ ਹੋਣ ਬਾਰੇ ਆਪਣੇ ਨਾਰਾਜ ਯੂਜ਼ਰਸ ਨਾਲ ਸਾਂਝਾ ਕੀਤਾ ਵੱਡਾ ਕਾਰਨ
ਦੱਸਣਯੋਗ ਹੈ ਕਿ ਦਸਤਾਨੇ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ 9.4 ਫ਼ੀਸਦੀ ਤਕ ਡਿੱਗ ਗਏ। ਐਤਵਾਰ ਨੂੰ ਜਾਣਕਾਰੀ ਦਿੰਦਿਆਂ ਰਾਇਟਰ ਨੇ ਦੱਸਿਆ ਕਿ ਕੰਪਨੀ ਨੇ ਸਤੰਬਰ 'ਚ ਇਕ ਨੇਪਾਲੀ ਕਰਮਚਾਰੀ ਨੂੰ ਕੱਢ ਦਿੱਤਾ ਸੀ, ਕਿਉਂਕਿ ਉਸ ਨੇ ਹੋਰ ਕਈ ਕਰਮਚਾਰੀਆਂ ਨਾਲ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੀ ਉਲੰਘਣਾ ਕੀਤੀ ਸੀ। ਜ਼ਿਕਰਯੋਗ ਹੈ ਕਿ ਕੰਪਨੀ 'ਚ 5000 ਤੋਂ ਵੱਧ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਾਂਕਿ ਪਿਛਲੇ ਹਫ਼ਤੇ ਕੰਪਨੀ ਨੇ ਕਿਹਾ ਸੀ ਕਿ 94 ਫ਼ੀ ਸਦੀ ਕਰਮਚਾਰੀਆਂ ਕੰਮ 'ਤੇ ਵਾਪਸੀ ਲਈ ਫਿੱਟ ਹਨ। ਕੰਪਨੀ ਪ੍ਰਬੰਧਨ ਦਾ ਕਹਿਣਾ ਹੈ ਕਿ ਉਸ ਨੇ ਕੁਝ ਉਤਪਾਦਨ ਇਕਾਈਆਂ ਨੂੰ ਬੰਦ ਕਰ ਦਿੱਤਾ ਸੀ।