ਫ਼ਿਰੋਜ਼ਪੁਰ : ਪਿੰਡ ਸੁਰ ਸਿੰਘ ਵਾਲਾ ਵਿਖੇ ਇੱਕ ਪਤੀ ਨੇ ਡੰਡਿਆਂ ਨਾਲ ਕੁੱਟ ਕੁੱਟ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਥਾਣਾ ਕੁਲਗੜ੍ਹੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਤਲ ਕਰਨ ਤੋਂ ਬਾਅਦ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੂੰ ਲਿਖਾਏ ਬਿਆਨਾਂ ‘ਚ ਮ੍ਰਿਤਕਾ ਦੇ ਭਰਾ ਜਸਵੰਤ ਸਿੰਘ ਨੇ ਦੱਸਿਆ ਕਿ ਮਾਮੂਲੀ ਬਹਿਸ ਮਗਰੋਂ ਉਸ ਦੇ ਜੀਜੇ ਦਿਲਬਾਗ ਸਿੰਘ ਨੇ ਉਸ ਦੀ ਭੈਣ ਕੁਲਦੀਪ ਕੌਰ ਨੂੰ ਡੰਡਿਆਂ ਨਾਲ ਕੁੱਟਿਆ। ਅੱਜ ਜਦ ਅਸੀਂ ਆਪਣੇ ਭੈਣ ਦੇ ਸਹੁਰੇ ਘਰ ਆਏ ਤਾਂ ਕੁਲਦੀਪ ਕੌਰ ਬੇਸੁਧ ਪਈ ਸੀ। ਜਦ ਅਸੀਂ ਉਸ ਨੂੰ ਸਿਵਲ ਹਸਪਤਾਲ ਲੈ ਗਏ ਤਾਂ ਡਾਕਟਰਾਂ ਨੇ ਮ੍ਰਿਤਕ ਅੈਲਾਨ ਕਰ ਦਿੱਤਾ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ।