ਸੂਰਤ : ਗੁਜਰਾਤ ਦੇ ਸੂਰਤ ਸ਼ਹਿਰ ਵਿਚ ਇਕ 18 ਸਾਲਾ ਕਾਲਜ ਦੀ ਵਿਦਿਆਰਥਣ ਨੂੰ ਕਥਿਤ ਬਲਾਤਕਾਰ ਤੋਂ ਬਾਅਦ ਪਾਰਲੇ ਪੁਆਇੰਟ ਵਿਖੇ ਇਕ ਇਮਾਰਤ ਦੀ ਛੱਤ ਤੋਂ ਹੇਠਾਂ ਸੁੱਟ ਦਿਤਾ ਗਿਆ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤਾ ਪਾਰਲੇ ਪੁਆਇੰਟ ਖੇਤਰ ਵਿਚ ਸੜਕ 'ਤੇ ਬੇਹੋਸ਼ ਪਈ ਸੀ ਅਤੇ ਉਸ ਦੇ ਸਰੀਰ ਵਿਚੋਂ ਲਹੂ ਵਗ ਰਿਹਾ ਸੀ। ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਅਤੇ ਪਾਰਲੇ ਪੁਆਇੰਟ ਚਾਰ ਤੋਂ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਨਾਲ ਘਿਰੀ ਹੋਈ ਹੈ।
ਇਹ ਵੀ ਪੜ੍ਹੋ : Farmers Protest : ਧਰਮਿੰਦਰ ਨੇ ਕਹੀ ਕੇਂਦਰ ਨੂੰ ਇਹ ਗੱਲ
ਡਿਪਟੀ ਕਮਿਸ਼ਨਰ ਪੁਲਿਸ (ਜ਼ੋਨ 3) ਵਿਦਿ ਚੌਧਰੀ ਨੇ ਕਿਹਾ ਕਿ ਕੰਟਰੋਲ ਰੂਮ ਵਿਚ ਲੜਕੀ ਬਾਰੇ ਕਿਸੇ ਨੇ ਪੁਲਿਸ ਨੂੰ ਪਾਰਲੇ ਪੁਆਇੰਟ ਖੇਤਰ ਵਿਚ ਬੇਹੋਸ਼ ਪਈ ਹੋਣ ਬਾਰੇ ਸੂਚਿਤ ਕੀਤਾ। ਪੀੜਤ ਜ਼ਖ਼ਮੀ ਸੀ ਅਤੇ ਉਸ ਦੇ ਸਰੀਰ ਵਿਚੋਂ ਲਹੂ ਵਗ ਰਿਹਾ ਸੀ, ਇਸ ਲਈ ਉਸ ਨੂੰ ਪਹਿਲਾਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਨੂੰ ਇਲਾਕੇ ਦੀ ਇਕ ਇਮਾਰਤ ਦੀ ਛੱਤ ਤੋਂ ਸੁੱਟ ਦਿਤਾ ਗਿਆ ਸੀ। ਉਨ੍ਹਾਂ ਦਸਿਆ ਕਿ ਵੀਰਵਾਰ ਸ਼ਾਮ ਨੂੰ ਸੂਰਤ ਪੁਲਿਸ ਨੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।
ਲਿਮਬਿਆਤ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੀੜਤ ਇਕ ਟੈਂਪੂ ਚਾਲਕ ਦੀ ਧੀ ਹੈ। ਉਹ ਬੁੱਧਵਾਰ ਸਵੇਰੇ ਗੋਦਾਦਰਾ ਇਲਾਕੇ ਸਥਿਤ ਅਪਣੇ ਘਰੋਂ ਸ਼ਹਿਰ ਦੇ ਵੇਸੂ ਇਲਾਕੇ ਵਿਚ ਸਥਿਤ ਕਾਲਜ ਲਈ ਨਿਕਲੀ ਸੀ ਪਰ ਸ਼ਾਮ ਤੱਕ ਜਦੋਂ ਘਰ ਨਾ ਪਰਤੀ ਤਾਂ ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਨਾਲ ਸੰਪਰਕ ਕੀਤਾ।