ਨਵੀਂ ਦਿੱਲੀ : ਮੋਦੀ ਸਰਕਾਰ ਵਲੋ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਤਾਂ ਹੋ ਹੀ ਰਿਹਾ ਹੈ ਕਿਸਾਨਾਂ ਨੇ ਮੋਦੀ ਸਰਕਾਰ ਨਾਲ ਕਈ ਮੀਟਿੰਗਾਂ ਕੀਤੀਆਂ ਹਨ, ਹੱਲ ਨਾ ਨਿਕਲਦਾ ਵੇਖ ਕੇ ਕਿਸਾਨ ਜਥੇਬੰਦੀਆਂ ਹੁਣ ਸੁਪਰੀਮ ਕੋਰਟ ਪੁੱਜ ਗਈਆਂ ਹਨ। ਪਟੀਸ਼ਨ ਦਾਇਰ ਕਰਕੇ, ਭਾਕਿਯੂ ਨੇ ਤਿੰਨੋਂ ਖੇਤੀਬਾੜੀ ਬਿੱਲਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਖੇਤੀਬਾੜੀ ਕਾਨੂੰਨ ਨਾਲ ਸਬੰਧਤ ਪੁਰਾਣੀਆਂ ਪਟੀਸ਼ਨਾਂ ’ਤੇ ਸੁਣਵਾਈ ਹੋਣੀ ਚਾਹੀਦੀ ਹੈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਖੇਤੀਬਾੜੀ ਕਾਨੂੰਨ ਸੈਕਟਰ ਨੂੰ ਨਿੱਜੀਕਰਨ ਵੱਲ ਧੱਕਣਗੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸੁਰਪਰੀਮ ਕੋਰਟ ਨੂੰ ਇਸ ਪਟੀਸ਼ਨ ਉਤੇ ਛੇਤੀ ਕਾਰਵਾਈ ਕਰਨੀ ਚਾਹੀਦੀ ਹੈ ਕਿਉ ਕਿ ਕਿਸਾਨ ਸੜਕਾਂ ਉਤੇ ਬੈਠਾ ਸੰਘਰਸ਼ ਕਰ ਰਿਹਾ ਹੈ ਅਤੇ ਇਹ ਮਾਮਲਾ ਜੇਕਰ ਲਮਕ ਗਿਆ ਤਾਂ ਸਾਰਿਆਂ ਲਈ ਠੀਕ ਨਹੀ ਹੋਵੇਗਾ।