ਨਵੀਂ ਦਿੱਲੀ : ਭਾਰਤ ਦੀ ਭਾਜਪਾ ਸਰਕਾਰ ਵਲੋ ਧੜਾਧੜ ਬਿੱਲ ਪੇਸ਼ ਕੀਤੇ ਜਾ ਰਹੇ ਹਨ। ਅਜਿਹੇ ਵਿਚ ਲੋਕਾਂ ਦਾ ਰੋਹ ਹੋਰ ਭੜਕ ਸਕਦਾ ਹੈ ? ਅਜੇ ਤਾਜ਼ਾ ਤਾਜ਼ਾ ਕਿਸਾਨ ਵਿਰੋਧੀ ਬਿੱਲ ਹਾਲੇ ਤੱਕ ਸਿਰੇ ਨਹੀ ਲੱਗਿਆ ਉਪਰੋ ਹੋਰ ਬਿੱਲ ਲਿਆਉਣ ਦੀ ਤਿਆਰੀ ਹੋ ਰਹੀ ਹੈ। ਇਹ ਨਵਾਂ ਬਿੱਲ ਕੰਮ ਕਾਰ ਕਰਨ ਵਾਲਿਆਂ ਲਈ ਹੈ। ਇਸ ਨਵੇ ਬਿੱਲ ਨਾਲ ਕਰਮਚਾਰੀਆਂ ਨੂੰ ਗਰੈਚੁਟੀ ਅਤੇ ਪ੍ਰੋਵੀਡੈਂਟ ਫੰਡ (PF) ਦੀਆਂ ਚੀਜ਼ਾਂ ਵਿੱਚ ਵਾਧਾ ਮਿਲੇਗਾ ਪਰ ਤਨਖਾਹ ਵੀ ਘੱਟ ਜਾਵੇਗੀ। ਇਹ ਬਿੱਲ ਅਗਲੇ ਸਾਲ 1 ਅਪ੍ਰੈਲ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਅਪ੍ਰੈਲ ਤੋਂ ਮੁੱਢਲੀ ਤਨਖਾਹ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਦੇਸ਼ ਦੇ 73 ਸਾਲਾ ਇਤਿਹਾਸ ਵਿਚ ਪਹਿਲੀ ਵਾਰ ਕਿਰਤ ਕਾਨੂੰਨ ਵਿਚ ਬਦਲਾਅ ਕੀਤੇ ਜਾ ਰਹੇ ਹਨ। ਸਰਕਾਰ ਦਾ ਦਾਅਵਾ ਹੈ ਕਿ ਇਹ ਲਾਭਕਾਰੀ ਸਿੱਧ ਹੋਵੇਗੀ।
ਇਸ ਨਵੇ ਕਾਨੂੰਨ ਮੁਤਾਬਕ ਦਫ਼ਤਰਾਂ ਆਦਿ ਵਿਚ ਕੰਮ ਕਰਨ ਦਾ ਸਮਾਂ 12 ਘੰਟੇ ਹੈ। OSCH ਕੋਡ ਦੇ ਡਰਾਫਟ ਨਿਯਮਾਂ ਵਿੱਚ 30 ਮਿੰਟ ਦੀ ਗਿਣਤੀ ਕਰਦਿਆਂ 15 ਤੋਂ 30 ਮਿੰਟ ਦੇ ਓਵਰਟਾਈਮ ਦੇ ਇਲਾਵਾ ਸ਼ਾਮਲ ਕਰਨ ਦੀ ਵੀ ਵਿਵਸਥਾ ਕੀਤੀ ਗਈ ਹੈ। ਮੌਜੂਦਾ ਨਿਯਮ ਵਿੱਚ 30 ਮਿੰਟ ਤੋਂ ਘੱਟ ਸਮੇਂ ਲਈ ਓਵਰਟਾਈਮ ਯੋਗ ਨਹੀਂ ਮੰਨੇ ਜਾਂਦੇ। ਗਰੈਚੁਟੀ ਅਤੇ ਪੀਐਫ ਵਿੱਚ ਯੋਗਦਾਨ ਵਿੱਚ ਵਾਧਾ ਰਿਟਾਇਰਮੈਂਟ ਤੋਂ ਬਾਅਦ ਪ੍ਰਾਪਤ ਕੀਤੀ ਰਕਮ ਵਿੱਚ ਵਾਧਾ ਕਰੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਨਵਾਂ ਬਿੱਲ ਕਿਸ ਨੂੰ ਮਨਜੂਰ ਹੋਵੇਗਾ ਕਿਸ ਨੂੰ ਨਹੀ ? ਵੇਖਣ ਵਿਚ ਤਾਂ ਇਹ ਆਇਆ ਹੈ ਕਿ ਇਯ ਬਿੱਲ ਦਾ ਲਾਭ ਵੱਡੇ ਅਫ਼ਸਰਾਂ ਨੂੰ ਤਾਂ ਹੋ ਸਕਦਾ ਹੈ ਪਰ ਜਿਨਾਂ ਦੀ ਤਨਖ਼ਾਹ ਪਹਿਲਾਂ ਹੀ ਘਟ ਹੈ ਉਹ ਕੀ ਕਰਨਗੇ।