Friday, November 22, 2024
 

ਚੰਡੀਗੜ੍ਹ / ਮੋਹਾਲੀ

ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਅੱਜ ਤੋਂ ਖੁਲ੍ਹੇਗਾ ਛੱਤਬੀੜ ਚਿੜੀਆਘਰ

December 10, 2020 11:25 AM

ਪ੍ਰਤੀ ਦਿਨ 2700 ਸੈਲਾਨੀਆਂ ਨੂੰ ਐਂਟਰੀ ਦੀ ਹੋਵੇਗੀ ਆਗਿਆ


ਐਸ ਏ ਐਸ ਨਗਰ : ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰੇ ਲਾਕਡਾਊਨ ਤੋਂ ਬੰਦ ਪਿਆ ਛੱਤਬੀੜ ਚਿੜੀਆਘਰ 10 ਦਸੰਬਰ ਯਾਨੀ ਅੱਜ ਤੋਂ ਫਿਰ ਤੋਂ ਖੁਲਣ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਫੀਲਡ ਡਾਇਰੈਕਟਰ ਐਮ.ਸੀ. ਜ਼ੂਲੋਜੀਕਲ ਪਾਰਕ, ਛੱਤਬੀੜ ਡਾਕਟਰ ਐਮ. ਸੁਧਾਗਰ ਨੇ ਦਿੱਤੀ।
ਪਹਿਲੀ ਵਾਰ ਸੈਲਾਨੀਆਂ ਨੂੰ ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਨੂੰ ਦੇਖਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਭਾਰਤੀ ਲੂੰਬੜੀ ਨੂੰ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਪਹਿਲੀ ਵਾਰ ਦੇਖਿਆ ਜਾ ਸਕੇਗਾ। ਸੈਲਾਨੀਆਂ ਲਈ ਨਵੀਆਂ ਸਹੂਲਤਾਂ ਜਿਵੇਂ ਮੌਮ ਐਂਡ ਬੇਬੀ ਕੇਅਰ ਰੂਮ, ਮੁਫ਼ਤ ਵਾਈ-ਫਾਈ ਹਾਟਸਪੋਟਸ, ਕਾਫੀ ਬੂਥ, ਕੰਟਰੋਲ ਰੂਮ, ਸੈਲਫੀ ਪੁਆਇੰਟਸ, ਨਵਾਂ ਆਰਾਮ ਘਰ, ਪਰੇਸ਼ਾਨੀ ਰਹਿਤ ਪਾਰਕਿੰਗ, ਟੱਚ ਫ੍ਰੀ ਹੈਂਡ ਵਾਸ਼ ਅਤੇ ਸੈਨੀਟਾਈਜ਼ਰ ਡਿਸਪੈਂਸਰ ਵੀ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦੀ ਮੰਗ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਚਿੜੀਆਘਰ ਪ੍ਰਸ਼ਾਸਨ ਨੇ ਛੱਤਬੀੜ ਚਿੜੀਆਘਰ ਅਤੇ ਆਉਣ ਵਾਲੇ ਦਰਸ਼ਕਾਂ ਦੀ ਸਹੂਲਤ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐਸਓਪੀ) 'ਤੇ ਅਮਲ ਕਰਦਿਆਂ ਚਿੜੀਆਘਰ ਨੂੰ ਦੁਬਾਰਾ ਖੋਲਣ ਲਈ ਤਿਆਰੀ ਮੁਕੰਮਲ ਕਰ ਲਈ ਹੈ।
ਚਿੜੀਆਘਰ ਵਿਚ ਆਉਣ ਵਾਲੇ ਸੈਲਾਨੀਆਂ, ਕਰਮਚਾਰੀਆਂ, ਕਾਮਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਸਓਪੀ ਅਨੁਸਾਰ ਪ੍ਰੋਟੋਕੋਲ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹੇਠ ਦਰਸਾਏ ਅਨੁਸਾਰ
ਸੈਲਾਨੀਆਂ ਲਈ ਚਿੜੀਆਘਰ ਸੋਮਵਾਰ ਨੂੰ ਛੱਡ ਕੇ ਹਫ਼ਤੇ ਵਿਚ 6 ਦਿਨ ਖੋਲਿਆ ਜਾਵੇਗਾ। ਸੈਲਾਨੀਆਂ ਨੂੰ ਸਵੇਰ 9: 30 ਵਜੇ ਤੋਂ ਸ਼ਾਮ 4:30 ਵਜੇ ਤੱਕ (ਸਵੇਰੇ 9.00 ਵਜੇ ਤੋਂ ਸ਼ਾਮ 5 ਵਜੇ ਦੀ ਥਾਂ 'ਤੇ) ਐਂਟਰੀ ਕਰਨ ਦੀ ਆਗਿਆ ਹੋਵੇਗੀ।
ਚਿੜੀਆਘਰ ਵਿਚ ਹਰ ਸਮੇਂ ਸੈਲਾਨੀਆਂ ਦੀ ਆਮਦ ਸਮਰੱਥਾ ਨੂੰ ਯਕੀਨੀ ਬਣਾਉਣ ਲਈ, ਚਿੜੀਆਘਰ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਨੂੰ ਨਿਯਮਿਤ ਕੀਤਾ ਗਿਆ ਹੈ। ਚਿੜੀਆਘਰ ਵਿੱਚ ਹਾਲਾਤ ਆਮ ਵਾਂਗ ਹੋਣ ਤੱਕ ਇੱਕ ਦਿਨ ਵਿੱਚ ਵੱਧ ਤੋਂ ਵੱਧ 2700 ਸੈਲਾਨੀਆਂ ਨੂੰ ਚਿੜੀਆਘਰ ਵਿਚ ਐਂਟਰੀ ਦੀ ਆਗਿਆ ਦਿੱਤੀ ਜਾਵੇਗੀ। ਚਿੜੀਆਘਰ ਵਿੱਚ ਘੱਟ ਸਮੇਂ ਲਈ ਹੀ ਟਿਕਟ ਉਪਲਬਧ ਰਹੇਗੀ ਤਾਂ ਜੋ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਏਗਾ। ਐਂਟਰੀ ਤੋਂ ਬਾਅਦ ਐਂਟਰੀ ਟਿਕਟ ਸਿਰਫ ਦੋ ਘੰਟਿਆਂ ਲਈ ਵੈਧ ਹੋਵੇਗੀ।
ਸਵੇਰ 09:30 - ਚਿੜਿਆਘਰ ਵਿਚ ਐਂਟਰੀ ਸ਼ੁਰੂ ਸਵੇਰ 09:30 ਤੋਂ 11:30 - ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ ਸਵੇਰੇ 11:30 ਤੋਂ 12:00 - ਸਵੱਛਤਾ ਲਈ ਅੰਤਰਾਲ ਦੁਪਿਹਰ 12:00 ਤੋਂ 02:00 ਵਜੇ - ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ 02:00 ਵਜੇ ਤੋਂ 02:30 ਵਜੇ - ਸਵੱਛਤਾ ਲਈ ਅੰਤਰਾਲ ਦੁਪਿਹਰ 02:30 ਵਜੇ ਤੋਂ 04:30 ਵਜੇ - ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ 04:30 ਵਜੇ- ਚਿੜੀਆਘਰ ਵਿੱਚ ਐਂਟਰੀ ਬੰਦ ਕਰ ਦਿੱਤੀ ਜਾਵੇਗੀ।

 

Have something to say? Post your comment

Subscribe