ਪੈਰਿਸ : ਫਰਾਂਸ ਦੇ ਆਲਪਸ ਪਰਵਤ ਵਿਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਇੱਕ ਬਚਾਅ ਦਲ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਸਵੋਈ ਸੂਬੇ ਦੇ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਹੈਲੀਕਾਪਟਰ ਟੀਮ ਨੂੰ ਸਵੋਈ ਖੇਤਰ ਵਿਚ ਇੱਕ ਟਰੇਨਿੰਗ ਮੁਹਿੰਮ 'ਤੇ ਲਿਜਾ ਰਿਹਾ ਸੀ ਜਿਸ ਦੌਰਾਨ ਉਹ 1800 ਮੀਟਰ ਦੀ ਉਚਾਈ 'ਤੇ ਥੱਲੇ ਡਿੱਗਿਆ। ਹਾਦਸੇ ਵਿੱਚ ਜ਼ਿੰਦਾ ਬਚਿਆ ਮੈਂਬਰ ਉਕਤ ਜਾਣਕਾਰੀ ਦੇਣ ਵਿਚ ਸਫਲ ਰਿਹਾ ਅਤੇ ਉਸ ਨੂੰ ਗਰੇਨੋਬਲ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਮੌਸਮ ਬਹੁਤ ਖਰਾਬ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਟਵੀਟ ਕਰ ਕੇ ਬਚਾਅ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਖਮੀ ਪੀੜਤ ਅਪਣੇ ਜੀਵਨ ਦੇ ਲਈ ਸੰਘਰਸ਼ ਕਰ ਰਿਹਾ ਹੈ। ਹਾਦਸੇ ਦੀ ਜਾਂਚ ਸ਼ੁਰੂ ਹੋ ਗਈ ਹੈ।