Friday, November 22, 2024
 

ਰਾਸ਼ਟਰੀ

ਕਿਸਾਨ ਅੰਦੋਲਨ : ਵੀਡਿਓ ਕਾਲ ਰਾਹੀਂ ਕੀਤਾ ਕੰਨਿਆਦਾਨ

December 04, 2020 11:34 PM

ਨਵੀਂ ਦਿੱਲੀ : ਅੱਜ ਨਵੀਂ ਖੇਤੀਬਾੜੀ ਨੀਤੀਆਂ ਦੇ ਵਿਰੋਧ ਦਾ 9ਵਾਂ ਦਿਨ ਹੈ ਅਤੇ ਕਿਸਾਨ ਨੇ ਅਪਣੀਆਂ ਮੰਗਾਂ ਨੂੰ ਇਕ ਵਾਰ ਫਿਰ ਦੁਹਰਾਇਆ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਇੱਕ ਹੋਰ ਦੌਰ ਦੀ ਗੱਲਬਾਤ ਹੋਈ, ਪਰ ਕਿਸਾਨਾਂ ਅਤੇ ਸਰਕਾਰ ਦਰਮਿਆਨ ਕੋਈ ਸਮਝੌਤਾ ਨਹੀਂ ਹੋਇਆ। ਕਿਸਾਨ ਅਪਣੀਆਂ ਮੰਗਾਂ 'ਤੇ ਅੜੇ ਹੋਏ ਹਨ।
ਦਿੱਲੀ ਵਿਖੇ ਧਰਨੇ ਵਿਚ ਇਕ ਕਿਸਾਨ ਅਜਿਹਾ ਹੈ ਜਿਸ ਦੀ ਧੀ ਦਾ ਵਿਆਹ ਸੀ ਪਰ ਉਹ ਵਿਆਹ ਵਿਚ ਸ਼ਾਮਲ ਨਹੀਂ ਹੋਇਆ, ਸਗੋਂ ਕਿਸਾਨਾਂ ਨਾਲ ਮੋਰਚੇ ਵਿਚ ਡਟੇ ਹੋਏ ਹਨ। ਗੱਲਬਾਤ ਦੌਰਾਨ ਕਿਸਾਨ ਸੁਭਾਸ਼ ਚੀਮਾ ਨੇ ਕਿਹਾ ਕਿ ਉਹ ਅੱਜ ਜੋ ਵੀ ਹੈ ਉਹ ਖੇਤੀ ਕਰ ਕੇ ਹੈ। ਸਾਰੀ ਉਮਰ ਉਸ ਨੇ ਖੇਤੀਬਾੜੀ ਹੀ ਕੀਤੀ ਹੈ ਅਤੇ ਇਸ ਨਾਲ ਉਸ ਦਾ ਪਰਵਾਰ ਚਲਦਾ ਹੈ। ਅਜਿਹੀ ਸਥਿਤੀ ਵਿਚ, ਉਹ ਕਿਸਾਨ ਅੰਦੋਲਨ ਤੋਂ ਪਾਸਾ ਨਹੀਂ ਵੱਟ ਸਕਦਾ।
ਸੁਭਾਸ਼ ਚੀਮਾ ਨੇ ਕਿਹਾ ਕਿ ਉਸ ਦੀ ਲੜਕੀ ਦਾ ਵੀਰਵਾਰ ਨੂੰ ਵਿਆਹ ਸੀ ਪਰ ਉਹ ਵਿਆਹ ਵਿਚ ਸ਼ਾਮਲ ਨਹੀਂ ਹੋਇਆ। ਵੀਡੀਉ ਕਾਲ ਰਾਹਾਂ ਹੀ ਧੀ ਨੂੰ ਦਿਤੀ ਆਸ਼ੀਰਵਾਦ ਦਿਤਾ

 

Have something to say? Post your comment

 
 
 
 
 
Subscribe