ਚੰਡੀਗੜ੍ਹ : ਹਰਿਆਣਾ, ਪੰਜਾਬ ਵਿਚ ਸ਼ੁਕਰਵਾਰ ਨੂੰ ਘੱਟੋ ਘੱਟ ਤਾਪਮਾਨ ਕਈਂ ਥਾਵਾਂ 'ਤੇ ਆਮ ਨਾਲੋਂ ਜ਼ਿਆਦਾ ਰਿਹਾ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਪੰਜਾਬ ਵਿਚ ਲੁਧਿਆਣਾ ਅਤੇ ਪਟਿਆਲਾ, ਹਰਿਆਣੇ ਵਿਚ ਕਰਨਾਲ, ਅੰਬਾਲਾ ਅਤੇ ਕੈਥਲ ਸਣੇ ਦੋਹਾਂ ਸੂਬਿਆਂ ਵਿਚ ਕਈ ਥਾਵਾਂ ਉੱਤੇ ਸਵੇਰੇ ਸੰਘਣੀ ਧੁੰਦ ਕਾਰਨ ਵੇਖਣ ਦੀ ਸਮਰੱਥਾ ਘੱਟ ਰਹੀ ਅਤੇ ਆਵਾਜਾਈ ਵੀ ਪ੍ਰਭਾਵਤ ਰਹੀ। ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਰਿਆਣਾ ਦੇ ਅੰਬਾਲਾ ਵਿਚ ਘੱਟੋ ਘੱਟ ਤਾਪਮਾਨ 9.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਹਿਸਾਰ ਵਿਚ 7.9 ਅਤੇ ਕਰਨਾਲ ਵਿਚ ਅੱਠ ਡਿਗਰੀ ਸੈਲਸੀਅਸ ਰਿਹਾ।
ਰੋਹਤਕ ਵਿਚ 8.2 ਡਿਗਰੀ ਅਤੇ ਸਿਰਸਾ ਵਿਚ 10.2 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿਚ ਘੱਟੋ ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਰਿਹਾ। ਇਸ ਦੇ ਨਾਲ ਹੀ ਪਠਾਨਕੋਟ (9.5 ਡਿਗਰੀ ਸੈਲਸੀਅਸ), ਆਦਮਪੁਰ (7.9 ਡਿਗਰੀ ਸੈਲਸੀਅਸ), ਹਲਵਾਰਾ (9.5 ਡਿਗਰੀ ਸੈਲਸੀਅਸ) ਅਤੇ ਬਠਿੰਡਾ (9.6 ਡਿਗਰੀ ਸੈਲਸੀਅਸ) ਵਿਚ ਵੀ ਤਾਪਮਾਨ ਆਮ ਨਾਲੋਂ ਵੱਧ ਰਿਹਾ।