Friday, November 22, 2024
 

ਚੰਡੀਗੜ੍ਹ / ਮੋਹਾਲੀ

ਪੰਜਾਬੀ ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨਾਮਜ਼ਦ

December 04, 2020 05:14 PM

ਚੰਡੀਗੜ੍ਹ : ਪੰਜਾਬੀਆਂ ਦੀ ਚੜ੍ਹਤ ਹਰ ਪਾਸੇ ਜਾਰੀ ਹੈ। ਇਸੇ ਲੜੀ ਤਹਿਤ ਪੰਜਾਬ ਦੇ ਜੰਮਪਲ ਰਾਜ ਚੌਹਾਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅਸੈਂਬਲੀ 'ਚ ਸਪੀਕਰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦਾ ਜੰਮਪਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗਹੌਰ ਦਾ ਹੈ। ਆਰੀਆ ਕਾਲਜ ਲੁਧਿਆਣਾ ਤੋਂ ਗਰੈਜੂਏਸ਼ਨ ਕਰ ਕੇ ਰਾਜ ਚੌਹਾਨ ਕੈਨੇਡਾ ਚਲੇ ਗਏ ਸੀ। ਐਨਡੀਪੀ ਪਾਰਟੀ ਵਲੋਂ ਬਰਨਬੀ ਐਡਮੰਡਜ਼ ਤੋਂ ਐਮਐਲਏ ਬਣੇ ਰਾਜ ਚੌਹਾਨ ਨੂੰ ਬੀਸੀ ਵਿਧਾਨ ਸਭਾ ਦਾ ਸਪੀਕਰ ਨਾਮਜ਼ਦ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੋਰਗਨ ਨੇ ਦਸਿਆ ਹੈ ਕਿ ਰਾਜ ਚੌਹਾਨ ਦਾ ਨਾਮ ਸੋਮਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਵਜੋਂ ਪੇਸ਼ ਕੀਤਾ ਜਾਵੇਗਾ। ਰਾਜ ਚੌਹਾਨ ਪਹਿਲੀ ਵਾਰ 2005 ਵਿਚ ਐਮਐਲਏ ਬਣੇ ਸਨ ਤੇ ਉਹ ਬਰਨਬੀ ਤੋਂ ਲਗਾਤਾਰ ਪੰਜ ਵਾਰ ਐਮਐਲਏ ਬਣ ਚੁੱਕੇ ਹਨ।
ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ ਕੈਨੇਡੀਅਨ ਫ਼ਾਰਮ ਵਰਕਰਜ਼ ਯੂਨੀਅਨ ਦੇ ਬਾਨੀ ਪ੍ਰਧਾਨ ਸਨ ਅਤੇ 18 ਸਾਲ ਹੌਸਪੀਟਲ ਇੰਪਲਾਈਜ਼ ਯੂਨੀਅਨ ਦੇ ਡਾਇਰੈਕਟਰ ਵੀ ਰਹੇ। ਵਿਧਾਨ ਸਭਾ ਦੇ ਸਪੀਕਰ ਚੁਣੇ ਜਾਣ ਤੇ ਉਹ ਸਪੀਕਰ ਡੈਰਿਲ ਪਲੇਕਸ ਦੀ ਥਾਂ ਲੈਣਗੇ, ਜਿਨ੍ਹਾਂ ਨੇ ਅਕਤੂਬਰ 'ਚ ਚੋਣ ਨਹੀਂ ਲੜੀ ਸੀ। ਰਾਜ ਚੌਹਾਨ ਉਨ੍ਹਾਂ ਨਾਲ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ।
ਰਾਜ ਚੌਹਾਨ ਦੀ ਨਾਮਜ਼ਦਗੀ ਦੀ ਸੂਚਨਾ ਮਿਲਦਿਆਂ ਉਨ੍ਹਾਂ ਦੇ ਵੱਡੇ ਭਰਾ ਰਾਜਵੰਤ ਸਿੰਘ ਐਡਵੋਕੇਟ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਡਾ: ਸਰਜੀਤ ਸਿੰਘ ਗਿੱਲ ਸਾਬਕਾ ਡਾਇਰੈਕਟਰ ਪਸਾਰ ਸਿਖਿਆ ਪੰਜਾਬ ਖੇਤੀ ਯੂਨੀਵਰਸਟੀ ਲੁਧਿਆਣਾ, ਸ: ਰਾਜਵੰਤ ਸਿੰਘ ਗਰੇਵਾਲ (ਦਾਦ), ਸ: ਗੁਰਜੀਤ ਸਿੰਘ ਰੋਮਾਣਾ ਸਾਬਕਾ ਪੁਲਿਸ ਕਪਤਾਨ, ਸ: ਅਮਰਜੋਤ ਸਿੰਘ ਸਿੱਧੂ ਐਡਵੋਕੇਟ ਨੇ ਵੀ ਸ: ਰਾਜਵੰਤ ਸਿੰਘ ਐਡਵੋਕੇਟ ਨੂੰ ਨਿੱਕੇ ਭਰਾ ਦੀ ਪ੍ਰਾਪਤੀ ਤੇ ਮੁਬਾਰਕਬਾਦ ਦਿਤੀ ਹੈ।

 

Have something to say? Post your comment

Subscribe