Saturday, November 23, 2024
 

ਰਾਸ਼ਟਰੀ

ਨਹੀਂ ਰਹੇ MDH ਦੇ ਮਾਲਕ ਧਰਮਪਾਲ ਗੁਲਾਟੀ

December 03, 2020 10:35 AM

ਮੁੰਬਈ : ਮਸਾਲਾ ਬ੍ਰਾਂਡ 'MDH' ਦੇ ਮਾਲਕ 'ਮਹਾਸ਼ਯ' ਧਰਮਪਾਲ ਗੁਲਾਟੀ ਦਾ ਅੱਜ ਤੜਕੇ ਦਿਹਾਂਤ ਹੋ ਗਿਆ ਹੈ। ਉਹ 97 ਸਾਲ ਦੇ ਸਨ। ਮਿਲੀ ਜਾਣਕਾਰੀ ਅਨੁਸਾਰ ਗੁਲਾਟੀ ਦਾ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਵੀਰਵਾਰ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ 5:30 ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਇਹ ਵੀ ਪੜ੍ਹੋ : ਘਰ 'ਚ ਲੱਗੀ ਅੱਗ, ਮਾਂ-ਪੁੱਤ ਜ਼ਖ਼ਮੀ

ਦੱਸ ਦਈਏ ਕਿ ਧਰਮਪਾਲ ਗੁਲਾਟੀ ਦਾ ਜਨਮ ਸਾਲ 1923 'ਚ ਪਾਕਿਸਤਾਨ ਦੇ ਸਿਆਲਕੋਟ 'ਚ ਹੋਇਆ ਸੀ ਪਰ ਸਾਲ 1947 'ਚ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਮਹਾਸ਼ਯ ਚੁੰਨੀ ਲਾਲ ਗੁਲਾਟੀ ਦਿੱਲੀ ਚਲੇ ਗਏ ਅਤੇ ਇਥੇ ਹੀ ਰਹਿਣ ਲੱਗ ਗਏ। ਦਿੱਲੀ 'ਚ ਉਨ੍ਹਾਂ ਨੇ ਕਿਰਾਇਆ ਲੈ ਕੇ ਟਾਂਗਾ ਚਲਾਉਣ ਦਾ ਕੰਮ ਕੀਤਾ ਤੇ ਹੌਲੀ-ਹੌਲੀ ਮਸਾਲਿਆਂ ਦੇ ਕਾਰੋਬਾਰ 'ਚ ਆ ਗਏ।

ਤਨਖ਼ਾਹ ਦਾ 90 ਫ਼ੀਸਦੀ ਕਰਦੇ ਸਨ ਦਾਨ

ਗੁਲਾਟੀ ਦੀ ਕੰਪਨੀ ਬ੍ਰਿਟੇਨ, ਯੂਰੋਪ, ਕੈਨੇਡਾ ਸਣੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਭਾਰਤੀ ਮਸਾਲਿਆਂ ਦਾ ਕਾਰੋਬਾਰ ਕਰਦੀ ਹੈ। ਸਾਲ 2019 'ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। MDH ਮਸਾਲਾ ਮੁਤਾਬਕ ਧਰਮਪਾਲ ਗੁਲਾਟੀ ਆਪਣੀ ਤਨਖ਼ਾਹ ਦੀ ਲਗਭਗ 90 ਪ੍ਰਤੀਸ਼ਤ ਰਾਸ਼ੀ ਦਾਨ ਕਰਦੇ ਸਨ।

ਸਾਲ 1947 'ਚ ਭਾਰਤ ਆਏ ਤੇ ਸ਼ਰਨਾਰਥੀ ਕੈਂਪ 'ਚ ਰਹੇ

'ਦਲਾਜੀ' ਅਤੇ 'ਮਹਾਸ਼ਯਜੀ' ਦੇ ਨਾਂ ਨਾਲ ਮਸ਼ਹੂਰ ਧਰਮਪਾਲ ਗੁਲਾਟੀ ਦਾ ਜਨਮ 1923 ਨੂੰ ਪਾਕਿਸਤਾਨ ਦੇ ਸਿਆਲਕੋਟ 'ਚ ਹੋਇਆ ਸੀ। ਸਕੂਲ ਦੀ ਪੜ੍ਹਾਈ ਅੱਧ 'ਚ ਛੱਡਣ ਵਾਲੇ ਧਰਮਪਾਲ ਗੁਲਾਟੀ ਸ਼ੁਰੂਆਤੀ ਦਿਨਾਂ 'ਚ ਆਪਣੇ ਪਿਤਾ ਨਾਲ ਮਸਾਲੇ ਦੇ ਕਾਰੋਬਾਰ 'ਚ ਸ਼ਾਮਲ ਹੋ ਗਏ ਸਨ। ਸਾਲ 1947 'ਚ ਵੰਡ ਤੋਂ ਬਾਅਦ ਧਰਮਪਾਲ ਗੁਲਾਟੀ ਭਾਰਤ ਆ ਗਏ ਅਤੇ ਅੰਮ੍ਰਿਤਸਰ 'ਚ ਇਕ ਸ਼ਰਨਾਰਥੀ ਕੈਂਪ 'ਚ ਰਹੇ।

ਦਿੱਲੀ ਦੇ ਕਰੋਲ ਬਾਗ਼ 'ਚ ਪਹਿਲਾਂ ਖੋਲ੍ਹਿਆ ਸਟੋਰ

ਫ਼ਿਰ ਉਹ ਦਿੱਲੀ ਆ ਗਏ ਸਨ ਅਤੇ ਦਿੱਲੀ ਦੇ ਕਰੋਲ ਬਾਗ਼ 'ਚ ਇਕ ਸਟੋਰ ਖੋਲ੍ਹਿਆ। ਗੁਲਾਟੀ ਨੇ ਸਾਲ 1959 'ਚ ਆਧਿਕਾਰਿਤ ਤੌਰ 'ਤੇ ਕੰਪਨੀ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦਾ ਕਾਰੋਬਾਰ ਸਿਰਫ਼ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ ਦੇ ਹਰ ਕੋਨੇ-ਕੋਨੇ ਫੈਲ ਗਿਆ ਸੀ। ਇਸ ਨਾਲ ਗੁਲਾਟੀ ਭਾਰਤੀ ਮਸਾਲਿਆਂ ਦਾ ਬ੍ਰਾਂਡ ਬਣ ਗਏ।

 

Have something to say? Post your comment

Subscribe