Friday, November 22, 2024
 

ਕਾਰੋਬਾਰ

ਮੁੜ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ

December 02, 2020 05:28 PM

ਨਵੀਂ ਦਿੱਲੀ : ਬੁੱਧਵਾਰ ਸਵੇਰੇ ਸੋਨੇ -ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਘਰੇਲੂ ਵਾਅਦਾ ਬਾਜ਼ਾਰ 'ਚ ਮੁੜ ਤੋਂ ਗਿਰਾਵਟ ਦਿੱਖਈ। ਐਮਸੀਐਕਸ ਐਕਸਚੇਂਜ 'ਤੇ ਪੰਜ ਫਰਵਰੀ 2021 ਵਾਅਦਾ ਦੇ ਸੋਨੇ ਦਾ ਭਾਅ ਬੁੱਧਵਾਰ ਸਵੇਰ 176 ਰੁਪਏ ਦੀ ਗਿਰਾਵਟ ਨਾਲ 48, 391 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਡ ਕਰਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਵਿਸ਼ਵ ਬਾਜ਼ਾਰ 'ਚ ਵੀ ਬੁੱਧਵਾਰ ਸਵੇਰੇ ਸੋਨੇ ਦੀਆਂ ਹਾਜ਼ਰ ਤੇ ਵਾਅਦਾ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਇੰਡੀਅਨ ਆਇਲ ਨੇ ਲਾਂਚ ਕੀਤਾ ਭਾਰਤ ਦਾ ਪਹਿਲਾ 100 ਆਕਟੇਨ ਪੈਟਰੋਲ

ਸੋਨੇ ਦੀ ਤਰ੍ਹਾਂ ਦੀ ਚਾਂਦੀ ਦੀਆਂ ਵਾਅਦਾ ਕੀਮਤਾਂ 'ਚ ਵੀ ਬੁੱਧਵਾਰ ਸਵੇਰੇ ਗਿਰਾਵਟ ਦੇਖਣ ਨੂੰ ਮਿਲੀ। ਐੱਮਸੀਐਕਸ 'ਤੇ ਬੁੱਧਵਾਰ ਸਵੇਰੇ ਪੰਜ ਮਾਰਚ 2021 ਵਾਅਦਾ ਦੀ ਚਾਂਦੀ ਦੀ ਕੀਮਤ 0.88 ਫ਼ੀਸਦੀ ਜਾਂ 559 ਰੁਪਏ ਦੀ ਗਿਰਾਵਟ ਨਾਲ 62, 639 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਡ ਕਰਦੀ ਦਿਖਾਈ ਦਿੱਤੀ। ਉੱਥੇ ਹੀ ਪੰਜ ਮਈ 2021 ਵਾਅਦਾ ਦੀ ਚਾਂਦੀ ਦੀ ਕੀਮਤ 62, 639 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਡ ਕਰਦੀ ਦਿਖਾਈ ਦਿੱਤੀ। 

 

Have something to say? Post your comment

 
 
 
 
 
Subscribe