Friday, November 22, 2024
 

ਰਾਸ਼ਟਰੀ

ਹਨੀਪ੍ਰੀਤ ਨੇ ਹਾਈ ਕੋਰਟ ਕੋਲ ਲਗਾਈ ਜ਼ਮਾਨਤ ਲਈ ਫ਼ਰਿਆਦ

April 29, 2019 05:15 PM

ਚੰਡੀਗੜ੍ਹ, (ਸੱਚੀ ਕਲਮ ਬਿਊਰੋ) : ਸਾਲ 2017 ਦੇ ਸੀਬੀਆਈ ਅਦਾਲਤ ਪੰਚਕੂਲਾ ਦੇ ਸੌਦਾ ਸਾਧ ਵਿਰੁਧ ਬਲਾਤਕਾਰ ਦੇ ਕੇਸ 'ਚ ਸਜ਼ਾ ਬਾਰੇ ਫ਼ੈਸਲੇ ਤੋਂ ਪਹਿਲਾਂ ਵਾਪਰੀ ਹਿੰਸਾ ਦੇ ਮਾਮਲੇ 'ਚ ਹਨੀਪ੍ਰੀਤ ਇੰਸਾ ਨੇ ਜ਼ਮਾਨਤ ਦੀ ਮੰਗ ਕੀਤੀ ਹੈ। ਪੰਚਕੂਲਾ 'ਚ ਵਾਪਰੀ ਵਿਆਪਕ ਹਿੰਸਾ ਅਤੇ ਅੱਗਜਨੀ ਦੇ ਕੇਸ 'ਚ ਅਕਤੂਬਰ 2017 'ਚ ਆਤਮ ਸਮਰਪਣ ਕਰਨ ਵਾਲੀ ਸੌਦਾ ਸਾਧ ਦੀ ਕਰੀਬੀ ਹਨੀਪ੍ਰੀਤ ਉਦੋਂ ਤੋਂ ਹੀ ਅੰਬਾਲਾ ਜੇਲ 'ਚ ਬੰਦ ਹੈ। ਹਨੀਪ੍ਰੀਤ ਨੇ ਲੰਮੇ ਸਮੇਂ ਤੋਂ ਜੇਲ 'ਚ ਬੰਦ ਹੋਣ ਅਤੇ ਇਸੇ ਕੇਸ 'ਚ ਕਈ ਹੋਰਨਾਂ ਡੇਰਾ ਪ੍ਰੇਮੀਆਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਹੋਣ ਦਾ ਹਵਾਲਾ ਦੇ ਕੇ ਜ਼ਮਾਨਤ ਦੀ ਮੰਗ ਕੀਤੀ ਹੈ। ਹਨੀਪ੍ਰੀਤ ਵਿਰੁਧ ਇਸ ਮਾਮਲੇ 'ਚ ਰਾਮ ਰਹੀਮ ਨੂੰ ਬਚਾ ਕੇ ਲੈ ਜਾਣ ਅਤੇ ਹਿੰਸਾ ਭੜਕਾਉਣ ਦੀ ਸਾਜ਼ਸ਼ ਰਚਣ ਦੇ ਦੋਸ਼ ਹਨ।

 

Have something to say? Post your comment

 
 
 
 
 
Subscribe