ਬਠਿੰਡਾ : ਪਿੰਡ ਰਾਈਆ ਵਿਖੇ ਇਕ ਨੌਜਵਾਨ ਦਾ ਉਸ ਦੇ ਪੁਰਾਣੇ ਸਾਥੀਆਂ ਨੇ ਘਰ ਵਿਚ ਪੱਥਰ ਮਾਰਨ ਦੇ ਸ਼ੱਕ ਕਾਰਨ ਕਤਲ ਕਰ ਦੇਣ ਦੀ ਜਾਣਕਾਰੀ ਮਿਲੀ ਹੈ। ਫੂਲ ਥਾਣਾ ਮੁਖੀ ਹਰਬੰਸ ਸਿੰਘ ਨੇ ਦਸਿਆ ਕਿ ਰਣਧੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਰਾਈਆ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮੇਰਾ ਲੜਕਾ ਸਤਨਾਮ ਸਿੰਘ ਸਾਡੇ ਗੁਆਂਢੀ ਨਛੱਤਰ ਸਿੰਘ ਦੇ ਘਰ ਕਿਸੇ ਕੰਮ ਕਾਰ ਗਿਆ ਸੀ
ਇਹ ਵੀ ਪੜ੍ਹੋ : ਫਿਰ ਹੁਸ਼ਿਆਰਪੁਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
ਜਦ ਉਹ ਘਰ ਵਾਪਸ ਆਉਣ ਲੱਗਾ ਤਦ ਜੀਤਾ ਖ਼ਾਨ ਅਤੇ ਉਸ ਦਾ ਲੜਕਾ ਬੱਗਾ ਖ਼ਾਨ ਨੇ ਜੋ ਪਹਿਲਾ ਹੀ ਅਪਣੇ ਗੇਟ ਦੇ ਬਾਹਰ ਖੜੇ ਸਨ ਜਿੰਨਾਂ ਨੇ ਮੇਰੇ ਬੇਟੇ ਸਤਨਾਮ ਸਿੰਘ ਦੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿਤਾ ਤੇ ਉਹ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਜਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਹਸਪਤਾਲ ਦੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਅਜੇ ਪੁਲਿਸ ਦੀ ਪਕੜ 'ਚੋਂ ਬਾਹਰ ਹਨ। ਤਫ਼ਤੀਸ਼ੀ ਅਧਿਕਾਰੀ ਇਕਬਾਲ ਸਿੰਘ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸ਼ਾਂ ਨੂੰ ਸੌਂਪ ਦਿਤੀ ਹੈ ਅਤੇ ਉਕਤ ਮੁਲਜ਼ਮਾਂ ਵਿਰੁਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।