ਨਵੀਂ ਦਿੱਲੀ : ਕਿਸਾਨ ਅਪਣਾ ਦਿੱਲੀ ਅੰਦੋਲਨ ਪੂਰੇ ਜੋਰਾਂ ਸ਼ੋਰਾਂ 'ਤੇ ਕਰ ਰਹੇ ਹਨ ਤੇ ਉਹਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨਾਂ ਦੇ ਇਸ ਅੰਦੋਲਨ ਵਿਚਕਾਰ ਕਈ ਦਾਨੀ ਵੀਰ ਕਿਸਾਨਾਂ ਦੇ ਇਸ ਸੰਘਰਸ਼ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਹੱਥ ਵਧਾ ਰਹੇ ਹਨ ਤੇ ਹੁਣ ਇਕ ਵਕੀਲ ਨੇ ਐਲਾਨ ਕੀਤਾ ਹੈ ਜੇ ਕਿਸੇ ਵੀ ਕਿਸਾਨ 'ਤੇ ਐੱਫਆਰਆਈ ਦਰਜ ਹੁੰਦੀ ਹੈ ਤਾਂ ਉਹ ਬਿਨ੍ਹਾਂ ਫ਼ੀਸ ਦੇ ਹੀ ਉਸ ਦੀ ਜ਼ਮਾਨਤ ਕਰਾਉਣ ਲਈ ਵਚਨਬੱਧ ਹੈ। ਦੱਸ ਦਈਏ ਕਿ ਇਸ ਵਕੀਲ ਦਾ ਨਾਂ ਸਾਹਿਲ ਬਾਂਸਲ ਹੈ। ਉਹਨਾਂ ਨੇ ਅਪਣਾ ਮੋਬਾਈਲ ਨੰਬਰ 9569596369 ਵੀ ਸਾਂਝਾ ਕੀਤਾ ਹੈ।