ਮੁੰਬਈ : ਸਮਾਜ ਸੇਵੀ ਬਾਬਾ ਆਮਟੇ ਦੀ ਪੋਤੀ ਅਤੇ ਆਨੰਦਵਨ ਦੇ ਮਹਾਰੋਗੀ ਸੇਵਾ ਦੀ ਸੀਈਓ ਡਾ. ਸ਼ੀਤਲਾ ਆਮਟੇ ਨੇ ਆਤਮਹਤਿਆ ਕਰ ਲਈ ਹੈ। ਫਿਲਹਾਲ ਅਜੇ ਉਨ੍ਹਾਂ ਦੇ ਇਸ ਕਦਮ ਪਿੱਛੇ ਕੀ ਕਾਰਨ ਹਨ, ਸਪਸ਼ਟ ਨਹੀਂ ਹੋ ਸਕੇ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਪਰਵਾਰਕ ਮਸਲੇ 'ਤੇ ਉਨ੍ਹਾਂ ਨੇ ਆਤਮਹਤਿਆ ਕੀਤੀ ਹੈ।
ਇਹ ਵੀ ਪੜ੍ਹੋ : ਤਾਮਿਲਨਾਡੂ 'ਚ ਲਾਕਡਾਉਨ 31 ਦਸੰਬਰ ਤੱਕ ਵਧਿਆ
ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ। ਵਰੋਰਾ ਦੇ ਉਪਜਿਲਾ ਹਸਪਤਾਲ ਵਿਚ ਇਲਾਜ ਲਈ ਲੈ ਕੇ ਗਏ ਤਾਂ ਡਾਕਟਰਾਂ ਨੇ ਸ਼ੀਤਲਾ ਆਮਟੇ ਨੂੰ ਮ੍ਰਿਤਕ ਐਲਾਨ ਦਿਤਾ। ਰੀਪੋਰਟ ਮੁਤਾਬਕ ਸ਼ੀਤਲ ਨੇ ਜ਼ਹਿਰੀਲੇ ਇੰਜੈਕਸ਼ਨ ਦੀ ਵਰਤੋਂ ਕਰ ਕੇ ਅਪਣੀ ਜਾਨ ਦਿਤੀ ਹੈ। ਦੱਸ ਦੇਈਏ ਕਿ ਸ਼ੀਤਲ ਆਮਟੇ ਨੂੰ ਜਨਵਰੀ 2016 ਨੂੰ ਵਿਸ਼ਵ ਆਰਥਕ ਮੰਚ ਰਾਹੀਂ ਯੰਗ ਗਲੋਬਲ ਲੀਡਰ ਦੇ ਤੌਰ 'ਤੇ ਚੁਣਿਆ ਗਿਆ ਸੀ।