ਨਵੀਂ ਦਿੱਲੀ : Cyclonic Storm FANI ਭਾਰਤੀ ਮੌਸਮ ਵਿਭਾਗ (India Meterological Department) ਨੇ ਬੰਗਾਲ ਦੀ ਖਾੜੀ ਤੋਂ ਉੱਠਣ ਵਾਲੇ ਤੂਫ਼ਾਨ ਫਨੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਹ ਤੂਫ਼ਾਨ ਆਉਣ ਵਾਲੇ 12 ਘੰਟਿਆਂ ਵਿਚ ਗੰਭੀਰ ਰੂਪ ਲੈ ਸਕਦਾ ਹੈ ਅਤੇ 24 ਘੰਟਿਆਂ ਅੰਦਰ ਇਹ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਇਕ ਮਈ ਤਕ ਇਸ ਤੂਫ਼ਾਨ ਦੇ ਉੱਤਰੀ-ਪੱਛਮੀ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਹੌਲੀ-ਹੌਲੀ ਇਹ ਉੱਤਰੀ-ਪੂਰਬੀ ਦਿਸ਼ਾ ਵੱਲ ਮੁੜ ਵਧੇਗਾ।
ਮੌਸਮ ਵਿਭਾਗ ਚੇਨਈ ਦੇ ਅਧਿਕਾਰੀ ਐੱਸ ਬਾਲਾਚੰਦਰਨ ਨੇ ਕਿਹਾ ਕਿ ਐਤਵਾਰ ਰਾਤ ਅਤੇ ਸੋਮਵਾਰ ਸਵੇਰ ਤਕ ਇਸ ਚੱਕਰਵਾਤੀ ਤੂਫ਼ਾਨ ਦੇ ਤੇਜ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸੰਭਾਵਨਾ ਹੈ ਕਿ 30 ਅਪ੍ਰੈਲ ਅਤੇ 1 ਮਈ ਤਕ ਇਹ ਤੂਫ਼ਾਨ ਤਾਮਿਲਨਾਡੂ ਅਤੇ ਦੱਖਣੀ ਆਂਧਰ ਤੱਟ ਨੇੜੇ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਫਨੀ ਚੱਕਰਵਾਤੀ ਤੂਫ਼ਾਨ ਪਹਿਲੀ ਮਈ ਤੋਂ ਬਾਅਦ ਆਪਣੀ ਦਿਸ਼ਾ ਬਦਲੇਗਾ ਅਤੇ ਉੱਤਰੀ ਅਤੇ ਉੱਤਰੀ-ਪੂਰਬੀ ਦਿਸ਼ਾ ਵੱਲ ਵਧੇਗਾ। ਹਾਲਾਂਕਿ, ਇਹ ਤਾਮਿਲਨਾਡੂ ਤੱਟ ਅਤੇ ਦੱਖਣੀ ਆਂਧਰ ਤੱਟ ਨੂੰ ਪਾਰ ਨਹੀਂ ਕਰੇਗਾ।