Friday, November 22, 2024
 

ਰਾਸ਼ਟਰੀ

ਅੱਠ ਸਾਲ ਦੀ ਬੱਚੀ ਦਾ ਜਿਸਮਾਨੀ ਸ਼ੋਸ਼ਣ ਕਰਨ ਮਗਰੋਂ ਮੌਤ ਦੇ ਘਾਟ ਉਤਾਰਿਆ

November 30, 2020 09:00 PM

ਜੈਪੁਰ : ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਅੱਠ ਸਾਲ ਦੀ ਬੱਚੀ ਨਾਲ ਕਥਿਤ ਰੂਪ ਨਾਲ ਬਲਾਤਕਾਰ ਦੇ ਬਾਅਦ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ੁਕਰਵਾਰ ਰਾਤ ਦੀ ਹੈ।

 ਇਹ ਵੀ ਪੜ੍ਹੋ : ਫ਼ਿਲਮ 'ਬੈੱਲ ਬੋਟਮ' ਦੇ ਕਾਸਟਿੰਗ ਨਿਰਦੇਸ਼ਕ 'ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਹੇਠ ਮਾਮਲਾ ਦਰਜ

ਬੱਚੀ ਦੀ ਲਾਸ਼ ਇਕ ਸੁੱਕੇ ਖੂਹ ਵੀ ਸੱਟ ਦਿਤੀ ਗਈ ਸੀ, ਜੋ ਸਨਿਚਰਵਾਰ ਰਾਤ ਨੂੰ ਬਰਾਮਦ ਕੀਤੀ ਗਈ। ਛੋਟੀ ਸਾਦੜੀ ਦੇ ਥਾਣਾ ਇੰਚਾਰਜ ਰਵਿੰਦਰ ਪ੍ਰਤਾਪ ਸਿੰਘ ਨੇ ਦਸਿਆ ਕਿ ਬੱਚੀ ਅਪਣੀ ਮਾਂ ਨਾਲ ਸੋ ਰਹੀ ਸੀ, ਉਦੋਂ ਹੀ ਅਣਪਛਾਤਾ ਵਿਅਕਤੀ ਉਸ ਨੂੰ ਚੁੱਕ ਕੇ ਲੈ ਗਿਆ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਕਰੰਟ ਲੱਗਣ ਕਾਰਨ ਮੌਤ

ਉਨ੍ਹਾਂ ਦਸਿਆ ਕਿ ਨਾਬਾਲਗ਼ ਨਾਲ ਕਥਿਤ ਬਲਾਤਕਾਰ ਦੇ ਬਾਅਦ ਉਸ ਦਾ ਕਤਲ ਕਰ ਦਿਤਾ ਗਿਆ ਅਤੇ ਉਸ ਦੇ ਘਰ ਦੇ ਨੇੜੇ ਦੇ ਖੁਹ ਵਿਚ ਸੁੱਟ ਦਿਤਾ ਗਿਆ। ਪੁਲਿਸ ਨੇ ਦੋਸ਼ੀ ਦਾ ਪਤਾ ਲਗਾਉਣ ਲਈ 6-7 ਲੋਕਾਂ ਨੂੰ ਪੁਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਕਈ ਟੀਮਾਂ ਇਸ ਮਾਮਲੇ ਨੂੰ ਸੁਲਝਾਉਣ 'ਚ ਲੱਗੀ ਹੈ। 

 

Have something to say? Post your comment

 
 
 
 
 
Subscribe