Friday, November 22, 2024
 

ਰਾਸ਼ਟਰੀ

ਚੋਣਾਂ ਦਾ ਮਾਹੌਲ, ਆਕਾਸ਼ਵਾਣੀ ਸਰੋਤਿਆਂ ਨੂੰ ਨਹੀਂ ਸੁਣਾ ਰਿਹਾ ''ਫੁੱਲ ਤੁਮੇ ਭੇਜਾ ਹੈ ਖ਼ਤ ਮੇਂ...''

April 29, 2019 12:32 PM

ਸ਼ਿਵਪੁਰੀ : ਦੇਸ਼ ਵਿਚ ਇਸ ਸਮੇਂ ਲੋਕ ਸਭਾ ਚੋਣਾਂ ਦਾ ਮਾਹੌਲ ਗਰਮ ਹੈ। ਸਿਆਸੀ ਪਾਰਟੀਆਂ ਆਪਣੇ ਪੱਖ ਦੀ ਹਵਾ ਲਈ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕਰ ਰਹੀਆਂ ਹਨ। ਫਿਲਮੀ ਦੁਨੀਆ ਤੋਂ ਕੁਝ ਸਿਤਾਰੇ ਇਸ ਸਾਲ ਵੀ ਸਿਆਸਤ ਵਿਚ ਆਏ ਹਨ। ਖਾਸ ਗੱਲ ਜੋ ਅਸੀਂ ਤੁਹਾਨੂੰ ਦੱਸ ਜਾ ਰਹੇ ਹਾਂ, ਉਹ ਇਹ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਆਕਾਸ਼ਵਾਣੀ 'ਤੇ ਹਿੰਦੀ ਫਿਲਮਾਂ ਦੇ ਕੁਝ ਗਾਣੇ ਸਰੋਤਿਆਂ ਦੇ ਕੰਨੀਂ ਨਹੀਂ ਪੈ ਰਹੇ। ਆਕਾਸ਼ਵਾਣੀ ਚੋਣ ਜ਼ਾਬਤਾ ਦੀ ਪਾਲਣਾ ਕਰ ਰਿਹਾ ਹੈ। ਆਕਾਸ਼ਵਾਣੀ 'ਆਪਕੀ ਫਰਮਾਇਸ਼' ਪ੍ਰੋਗਰਾਮ ਵਿਚ ਸਰੋਤਿਆਂ ਨੂੰ ਅਜਿਹੇ ਗਾਣੇ ਸੁਣਾਉਣ ਤੋਂ ਮਨਾ ਕਰ ਰਿਹਾ ਹੈ, ਜਿਸ ਵਿਚ ਕਿਸੇ ਸਿਆਸੀ ਦਲ ਦੇ ਚੋਣ ਨਿਸ਼ਾਨ ਦਾ ਜ਼ਿਕਰ ਆਉਂਦਾ ਹੈ। ਬਸ ਇੰਨਾ ਹੀ ਨਹੀਂ ਉਨ੍ਹਾਂ ਫਿਲਮੀ ਕਲਾਕਾਰਾਂ ਨਾਲ ਜੁੜੇ ਗਾਣਿਆਂ ਨੂੰ ਵੀ ਨਹੀਂ ਸੁਣਾਇਆ ਜਾ ਰਿਹਾ ਹੈ, ਜੋ ਕਿ ਚੋਣ ਲੜ ਰਹੇ ਹਨ ਜਾਂ ਕਿਸੇ ਸਿਆਸੀ ਦਲ ਨਾਲ ਜੁੜੇ ਹਨ। ਦਰਅਸਲ ਐਤਵਾਰ ਦੀ ਸਵੇਰ ਸਾਢੇ 9 ਵਜੇ ਆਕਾਸ਼ਵਾਣੀ 'ਤੇ 'ਆਪਕੀ ਫਰਮਾਇਸ਼' ਪ੍ਰੋਗਰਾਮ ਆ ਰਿਹਾ ਸੀ। ਇਸ ਵਿਚ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸਰਸਵਤੀ ਚੰਦਰ ਫਿਲਮ ਦਾ ਗਾਣਾ 'ਫੁੱਲ ਤੁਮੇ ਭੇਜਾ ਹੈ ਖ਼ਤ ਮੇਂ, ਫੁੱਲ ਨਹੀਂ ਮੇਰਾ ਦਿਲ ਹੈ...' ਸੁਣਾਉਣ ਲਈ ਫਰਮਾਇਸ਼ ਚਿੱਠੀ ਲਿਖੀ ਸੀ ਪਰ ਪ੍ਰੋਗਰਾਮ ਵਿਚ ਇਹ ਗਾਣਾ ਨਹੀਂ ਸੁਣਾਇਆ ਗਿਆ, ਕਿਉਂਕਿ ਇਸ ਵਿਚ ਭਾਜਪਾ ਦਾ ਚੋਣ ਨਿਸ਼ਾਨ 'ਫੁੱਲ' ਦਾ ਜ਼ਿਕਰ ਆਉਂਦਾ ਹੈ। ਇਸ ਤਰ੍ਹਾਂ ਇਕ ਹੋਰ ਸਰੋਤੇ ਨੇ 'ਫਨਾ' ਮੂਵੀ ਦਾ ਗਾਣਾ 'ਮੇਰੇ ਹਾਥ ਮੇਂ ਤੇਰਾ ਹਾਥ ਹੋ...' ਅਤੇ ਹਾਥੀ ਮੇਰੇ ਸਾਥੀ ਫਿਲਮ ਦੇ 'ਚਲ ਚਲ ਮੇਰੇ ਸਾਥੀ, ਵੋ ਮੇਰੇ ਹਾਥੀ...' ਗਾਣੇ ਸੁਣਨ ਦੀ ਫਰਮਾਇਸ਼ ਕੀਤੀ ਸੀ ਪਰ ਇਨ੍ਹਾਂ ਗਾਣਿਆਂ ਨੂੰ ਨਹੀਂ ਸੁਣਾਇਆ ਗਿਆ। ਇਨ੍ਹਾਂ ਗਾਣਿਆਂ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਕਾਂਗਰਸ ਦੇ ਚੋਣ ਨਿਸ਼ਾਨ ਦਾ ਜ਼ਿਕਰ ਹੋਣ ਕਾਰਨ ਨਹੀਂ ਸੁਣਾਏ ਗਏ। ਆਕਾਸ਼ਵਾਣੀ ਸ਼ਿਵਪੂਰੀ ਦੇ ਆਰ. ਜੇ. ਹਿਤਾਂਸ਼ੂ ਭੂਸ਼ਣ ਦਾ ਕਹਿਣਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਸੀਂ ਇਸ ਦਾ ਪਾਲਣ ਕਰ ਰਹੇ ਹਾਂ। ਪ੍ਰਸਾਰ ਭਾਰਤੀ ਤੋਂ ਇਸ ਬਾਰੇ ਸਾਨੂੰ ਦਿਸ਼ਾ-ਨਿਰਦੇਸ਼ ਮਿਲੇ ਸਨ। ਚੋਣ ਜ਼ਾਬਤਾ ਖਤਮ ਹੋਣ ਮਗਰੋਂ ਸਰੋਤਿਆਂ ਦੇ ਪਸੰਦੀਦਾ ਗਾਣੇ ਸੁਣਾਏ ਜਾਣਗੇ।

ਇਨ੍ਹਾਂ ਕਲਾਕਾਰਾਂ 'ਤੇ ਵੀ ਰੋਕ 
ਅਭਿਨੇਤਰੀ ਤੋਂ ਨੇਤਾ ਬਣੀਆਂ ਜਯਪ੍ਰਦਾ, ਹੇਮਾ ਮਾਲਿਨੀ, ਉਰਮਿਲਾ ਮਾਤੋਂਡਕਰ। ਇਸ ਤਰ੍ਹਾਂ ਹੀ ਅਭਿਨੇਤਾ ਸ਼ਤਰੂਘਨ ਸਿਨਹਾ, ਰਾਜ ਬੱਬਰ, ਸੰਨੀ ਦਿਓਲ, ਮਨੋਜ ਤਿਵਾੜੀ, ਗਾਇਕ ਦਲੇਰ ਮਹਿੰਦੀ, ਹੰਸ ਰਾਜ ਹੰਸ ਆਦਿ ਨਾਲ ਜੁੜੇ ਗਾਣਿਆਂ ਨੂੰ ਆਕਾਸ਼ਾਵਾਣੀ ਨਹੀਂ ਸੁਣਾ ਰਿਹਾ ਹੈ।

 

Have something to say? Post your comment

 
 
 
 
 
Subscribe