Tuesday, November 12, 2024
 

ਚੰਡੀਗੜ੍ਹ / ਮੋਹਾਲੀ

ਪਿਛੜੇ ਵਰਗ ਦਾ ਵਿਕਾਸ ਕਰਨਾ ਹੀ ਮੌਜੂਦਾ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ : ਮੁੱਖ ਮੰਤਰੀ

November 30, 2020 04:00 PM

ਚੰਡੀਗੜ੍ਹ : ਹਰਿਆਣਾ  ਦੇ ਮੁੱਖ ਮੰਤਰੀ ਮਨੋਹਰ ਨੇ ਕਿਹਾ ਕਿ ਸਮਾਜ ਦੇ ਸੱਭ ਤੋਂ ਪਿਛੜੇ ਵਿਅਕਤੀ ਤੇ ਵਰਗ ਨੂੰ ਸਰਕਾਰੀ ਯੋਜਨਾਵਾਂ ਦਾ ਸੱਭ ਤੋਂ ਪਹਿਲਾਂ ਲਾਭ ਦੇ ਕੇ ਉਸ ਦਾ ਵਿਕਾਸ ਕਰਨਾ ਹੀ ਮੌਜੂਦਾ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ|
ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਗਲ ਅੱਜ ਹਿਸਾਰ ਵਿਚ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਰਣਬੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਹੀ|
ਮੁੱਖ ਮੰਤਰੀ ਨੇ ਕਿਹਾ ਕਿ ਮੈ ਖੁਦ ਨੂੰ ਹਰਿਆਣਾ ਦੀ ਪੂਰੀ ਜਨਤਾ ਨੂੰ ਆਪਣਾ ਪਰਿਵਾਰ ਮੰਨਦਾ ਹਾਂ ਅਤੇ ਆਪਣੇ ਪਰਿਵਾਰ ਦੇ ਪਿਛੜੇ ਮੈਂਬਰਾਂ ਦੀ ਮਦਦ ਕਰਨਾ ਮੇਰੀ ਜਿਮੇਵਾਰੀ ਹੈ, ਇਸ ਲਈ ਇਸ ਦੇ ਲਈ ਮੈਂ ਧੰਨਵਾਦ ਕਰਨ ਦੀ ਜਰੂਰਤ ਨਹੀਂ ਹੈਧੰਨਵਾਦ ਆਪਣੇ ਲੋਕਾਂ ਦਾ ਨਹੀਂ ਸਗੋਂ ਪਰਾਏ ਲੋਕਾਂ ਦਾ ਕੀਤਾ ਜਾਂਦਾ ਹੈਪਰਿਵਾਰ ਦੇ ਮੁਖੀਆ ਵਜੋ ਮੈਂ ਆਪਣੀ ਜਿਮੇਵਾਰੀ ਨਿਭਾਈ ਹੈਸੱਭਕਾ ਸਾਥ-ਸੱਭਕਾ ਵਿਕਾਸ ਅਤੇ ਹਰਿਆਣਾ ਇਕ-ਹਰਿਆਣਵੀਂ ਇਕ ਦਾ ਮੰਤਰ ਹੀ ਸਾਡਾ ਮੂਲਮੰਤਰ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਇਕ ਸਮੇਂ ਸੀ ਜਦੋਂ ਸਰਕਾਰੀ ਨੌਕਰੀ ਉਨ੍ਹਾਂ ਨੂੰ ਮਿਲਦੀ ਸੀ,  ਜਿਨ੍ਹਾਂ ਦੇ ਹੱਥ ਵਿਚ ਪੈਸਾ ਅਤੇ ਤਾਕਤ ਸੀਪਰਚੀ ਅਤੇ ਖਬਚਹ ਦੇ ਸਿਸਟਮ ਨੂੰ ਅਸੀਂ ਤੋੜ ਦਿੱਤਾ ਹੈਸਿਸਟਮ ਦੇ ਦਲਾਲਾਂ ਨੂੰ ਅਸੀਂ ਬਾਹਰ ਕੀਤਾ ਹੈ|ਆਮਜਨਤਾ ਨੁੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਲਈ ਥਾਂ-ਥਾਂ ਅੰਤੋਦੇਯ ਤੇ ਸਰਲ ਕੇਂਦਰ,  ਈ-ਦਿਸ਼ਾ ਕੇਂਦਰ,  ਪਿੰਡ-ਪਿੰਡ ਵਿਚ ਅਟੱਲ ਸੇਵਾ ਕੇਂਦਰ ਬਣਾਏ ਗਏ ਹਨ,  ਜਿੱਥੇ ਜਰੂਰਤਮੰਦ ਵਿਅਕਤੀ ਸਰਲਤਾ ਤੋਂ ਯੋਜਨਾ ਦਾ ਲਾਭ ਲੈ ਸਕਦੇ ਹਨਯੋਗ ਲਾਭਪਾਤਰਾਂ ਨੂੰ ਯੋਜਨਾਵਾਂ ਦੀ ਰਕਮ ਸਿੱਧੇ ਉਸ ਦੇ ਖਾਤਿਆਂ ਵਿਚ ਭਿਜਵਾਈ ਜਾਂਦੀ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਸੱਭ ਹੋਣ ਦੇ ਬਾਵਜੂਦ ਹੁਣ ਵੀ ਮੈਨੂੰ ਸੰਤੰਸ਼ ਨਹੀਂ ਹੈ| ਯੋਗ-ਅਯੋਗ ਦੀ ਪਹਿਚਾਣ ਕਰਨ ਵਿਚ ਸਿਸਟਮ ਵਿਚ ਹੁਣ ਅਤੇ ਸੁਧਾਰ ਦੀ ਜਰੂਰਤ ਹੈ|ਇਸ ਦੇ ਲਈ ਪਰਿਵਾਰ ਪਹਿਚਾਣ ਯੋਗ ਬਣਾਏ ਜਾ ਰਹੇ ਹਨ,  ਜਿਸ ਵਿਚ ਹਰ ਪਰਿਵਾਰ ਦੀ ਡਿਟੇਲ ਹੋਵੇਗੀਇਸ ਦੇ ਰਜਿਸਟ੍ਰੇਸ਼ਣ ਦਾ 52 ਫੀਸਦੀ ਕਾਰਜ ਪੂਰਾ ਹੋ ਚੁੱਕਾ ਹੈਇਸ ਦੇ ਰਾਹੀਂ ਸਰਕਾਰ ਉਸ ਵਿਅਕਤੀ ਪਰਿਵਾਰ ਦੀ ਪਹਿਚਾਣ ਆਸਾਨੀ ਨਾਲ ਕਰ ਸਕੇਗੀ,  ਜੋ ਹੁਣ ਤਕ ਵਾਂਝੇ ਹਨਉਨ੍ਹਾਂ ਨੇ ਕਿਹਾ ਕਿ ਦੌੜਨ ਵਾਲਿਆਂ ਨੂੰ ਸਮਝਨਾ ਹੋਵੇਗਾ ਕਿ ਪਿੱਛੇ ਰਹਿ ਗਏ ਲੋਕਾਂ ਨੂੰ ਵੀ ਨਾਲ ਲੈ ਕੇ ਚਲਨਾ ਹੈਹਰ ਕਿਸੇ ਨੂੰ ਆਪਣੇ ਤੋਂ ਪਿਛੇ ਵਾਲਿਆਂ ਨੂੰ ਅੱਗੇ ਵਧਾਉਣ ਲਈ ਕਾਰਜ ਕਰਨਾ ਹੋਵੇਗਾ,  ਤਾਂ ਹੀ ਸੱਭ ਦਾ ਭਲਾ ਹੋਵੇਗਾ|
ਉਨ੍ਹਾਂ ਨੇ ਕਿਹਾ ਕਿ ਮੈਂ ਲਗਾਤਾਰ ਸੂਬਾਵਾਸੀਆਂਦੀ ਦੁੱਖ-ਤਕਲੀਫ ਦੂਰ ਕਰਨ ਲਈ ਯਤਨਸ਼ੀਲ ਰਹਿੰਦਾ ਹੈ| ਹੁਣ ਪਿਛੜਾ ਵਰਗ-ਏ ਨੂੰ ਪੰਚਾਇਤੀ ਰਾਜ ਵਿਚ ਰਾਖਵਾਂ ਦੇਣ ਦਾ ਮਾਮਲਾ ਮੇਰੀ ਜਾਣਕਾਰੀ ਵਿਚ ਲਿਆਇਆ ਗਿਆ ਤਾਂ ਮੈਨੂੰ ਇਹ ਮੰਗ ਜਾਇਜ ਲੱਗੀ ਅਤੇ ਇਸ ਨੂੰ ਪੂਰਾ ਕੀਤਾਰਾਖਵਾਂ ਕਿਸੇ ਦਾ ਸ਼ੌਂਕ ਨਹੀਂ ਹੈ,  ਸਗੋਂ ਜਰੂਰਤ ਹੈਸਹਾਰਾ ਮਿਲਣ ਦੇ ਬਾਅਦ ਜਦੋਂ ਸਮਾਜ ਅੱਗੇ ਵੱਧ ਜਾਵੇਗਾ ਤਾਂ ਸੰਭਵ ਤੌਰ 'ਤੇ ਇਸ ਦੀ ਜਰੂਰਤ ਨਹੀਂ ਰਹੇਗੀ|
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਸੱਭ ਦੀ ਮਦਦ ਕਰੇਗੀ ਜੋ ਕਿਸੇ ਵੀ ਕਾਰਣ ਨਾਲ ਜਰੂਰਤਮੰਦ ਹਨ| ਸਰਕਾਰ ਨੇ ਮੇਧਾਵੀ ਵਿਦਿਆਰਥੀਆਂ ਨੂੰ ਉੱਚ ਸਿਖਿਆ ਪ੍ਰਾਪਤੀ ਦੇ ਲਈ ਸਕਾਲਰਸ਼ਿਪ  ਅਤੇ ਲੋਨ ਦੇਣ ਦੀ ਵਿਵਸਥਾ ਕੀਤੀ ਹੈਜਿਸ ਬੱਚੇ ਨੂੰ ਵਿਦੇਸ਼ ਵਿਚ ਪੜਾਈ ਕਰਨੀ ਹੈ,  ਡਾਕਟਰ,  ਇੰਜੀਨੀਅਰ ਬਨਣਾ ਹੈ ਜਾਂ ਖੋਜ ਕਰਨੀ ਹੈ ਤਾਂ ਉਸ ਨੂੰ ਮਿਲਣ ਵਾਲੇ ਲੋਨ ਦੇ ਲਈ ਮਾਂ-ਪਿਓ ਨੂੰ ਗਾਰੰਟੀ ਨਹੀਂ ਦੇਣੀ ਹੋਵੇਗੀਇਸ ਦੀ ਗਾਰੰਟੀ ਸਰਕਾਰ ਦੇਵੇਗੀ|
ਉਨ੍ਹਾਂ ਨੇ ਪਿਛੜਾ ਸਮਾਜ ਨੂੰ ਸ਼ਿਲਕਾਰਾਂ ਤੇ ਕਰਮਯੋਗੀ ਵਰਗ ਦੱਸਦੇ ਹੋਏ ਕਿਹਾ ਕਿ ਇਹ ਸਮਾਜ ਸਾਡੀ ਅਰਥਵਿਵਸਥਾ ਦਾ ਆਧਾਰ ਹੈ| ਕਪੜਾ,  ਆਭੂਸ਼ਨ,  ਬਰਤਨ ਤੇ ਸ਼ਿਲਪ ਵਰਗੇ ਕਾਰਜ ਕਰਨ ਵਾਲੇ ਪਿਛੜਾ ਵਰਗ ਸਮਾਜ ਦੀ ਆਜਾਦੀ ਦੇ ਸਮੇਂ ਸਾਡੀ ਅਰਥਵਿਵਸਥਾ ਵਿਚ 24 ਫੀਦੀ ਹਿੱਸੇਦਾਰੀ ਸੀ,  ਪਰ ਇਸ ਵਰਗ ਦੇ ਕੌਸ਼ਲ ਵਿਚ ਆਧੁਨਿਕ ਦੌਰ ਦੇ ਅਨੁਰੂਪ ਵਿਕਾਸ ਨਹੀਂ ਹੋ ਪਾਇਆ ਹੈਇਸ ਦੇ ਲਈ ਸਰਕਾਰ ਨੇ ਪਲਵਲ ਵਿਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਸ਼ੁਰੂ ਕੀਤੀ ਗਈ ਹੈ,  ਜਿਸ ਵਿਚ ਵੱਖ-ਵੱਖ ਕੋਰਸ ਹਨ, ਇੰਨ੍ਹਾਂ ਦਾ ਸੱਭ ਤੋਂ ਵੱਧ ਲਾਭ ਇਸ ਵਰਗ ਦੇ ਬੱਚਿਆਂ ਨੂੰ ਪ੍ਰਾਪਤ ਹੋਵੇਗਾਸੂਬੇ ਵਿਚ ਇਸ ਸਮੇਂ ਹੇਅਰ ਸੈਲੂਨ,  ਬਿਊਟੀ ਪਾਰਲਰ ਦੀ ਸਿਖਲਾਈ ਲਈ ਸਿਖਲਾਈ ਕੇਂਦਰ ਚੱਲ ਰਹੇ ਹਨ|
ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ ਨੇ ਪਿਛੜਾ ਵਰਗ ਨੂੰ ਪੰਚਾਇਤੀ ਚੋਣ ਵਿਚ 8 ਫੀਸਦੀ ਰਾਖਵਾਂ ਦਿੱਤੇ ਜਾਣ 'ਤੇ ਪੂਰੇ ਸੂਬੇ ਦੇ ਪਿਛੜੇ ਵਰਗ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆਉਨ੍ਹਾਂ ਨੇ ਕਿਹਾ ਕਿ ਪਿਛੜਾ ਵਰਗ ਵੱਲੋਂ ਹਰਿਆਣਾ ਗਠਨ ਦੇ ਸਮੇਂ ਤੋਂ ਹੀ ਪੰਚਾਇਤੀ ਰਾਜ ਪ੍ਰਣਾਲੀ ਵਿਚ ਰਾਖਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਸੀ,  ਜਿਸ ਦੇ ਲਈ ਅਨੇਕ ਕ੍ਿਰਮਸ਼ਨ ਵੀ ਬਣੇ ਪਰ ਕਿਸੇ ਸਰਕਾਰ ਨੇ ਇਸ ਮੰਗ ਨੂੰ ਪੂਰਾ ਨਹੀਂ ਕੀਤਾਇਸ ਮੰਗ ਨੂੰ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਤੇ ਰਾਮ ਮੋਨਹਰ ਲੋਹਿਆ ਵਰਗੇ ਮਹਾ ਪੁਰਸ਼ਾਂ ਨੇ ਵੀ ਚੁਕਿਆਹੁਣ ਮੌਜੂਦਾ ਭਾਜਪਾ ਸਰਕਾਰ ਨੇ ਪੰਚਾਇਤੀ ਰਾਜ ਵਿਚ ਬਹੁਤ ਪਿਛੜੇ ਵਰਗ ਨੂੰ ਰਾਖਵਾਂ ਦੇ ਕੇ ਪੂਰੇ ਸਕਾਜ ਦੀ ਦਸ਼ਕਾਂ ਪੁਰਾਣ ਮੰਗ ਨੂੰ ਪੂਰਾ ਕੀਤਾ ਹੈ|
ਪ੍ਰੋਗ੍ਰਾਮ ਨੂੰ ਪਿਛੜਾ ਵਰਗ ਦੇ ਸੂਬੇ ਪ੍ਰਧਾਨ ਮਦਨਲਾਲ ਚੌਹਾਨ,  ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ ਸਮੇਤ ਹੋਰ ਨੇਤਾਵਾਂ ਨੇ ਵੀ ਸੰਬੋਧਿਤ ਕੀਤਾਅਭਿਨੰਦਨ ਸਮਾਰੋਹ ਵਿਚ ਹਿਸਾਰ ਵਿਧਾਇਕ ਡਾ. ਕਮਲ ਗੁਪਤਾ,  ਭਾਜਪਾ ਜਿਲ੍ਹਾ ਪ੍ਰਧਾਨ ਕੈਪਟਨ ਭੁਪੇਂਦਰ,  ਹਰਿਆਣਾ ਪਿਛੜਾ ਵਰਗ ਕਮਿਸ਼ਨ ਦੇ ਚੇਅਰਮੈਨ ਸਤਬੀਰ ਵਰਮਾ ਸਮੇਤ ਅਨੇਕ ਮਾਣਯੋਗ ਵਿਅਕਤੀ ਨੇ ਹਿੱਸੇਦਾਰੀ ਕੀਤੀਇਸ ਦੌਰਾਨ ਹਰਿਆਣਾ ਕੇਸ਼ਕਲਾ ਬੋਰਡ ਦੇ ਚੇਅਰਮੈਨ ਤੇ ਲੋਕਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਸੁਰੇਸ਼ ਸੈਨ ਨੇ ਪਾਰਟੀ ਅਧਿਕਾਰੀਆਂ ਸਮੇਤ ਭਾਜਪਾ  ਦੀ ਮੈਂ੍ਹਬਰਸ਼ਿਪ ਗ੍ਰਹਿਣ ਕੀਤੀ|

 

Have something to say? Post your comment

Subscribe